ਮੁਹੱਲਾ ਵਾਸੀਆਂ ਨੇ ਹੈਲਪ ਐਂਡ ਕੇਅਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਮੰਦੀਪ ਦੁਸਾਂਝ ਨੂੰ ਕੀਤੀ ਸ਼ਿਕਾਇਤ
ਜਲੰਧਰ (ਮੰਗਲ ਦਾਸ ) ਵਾਰਡ ਨੰਬਰ 62 ਗੂਜਾ ਪੀਰ ਦੀ ਗਲੀ ਦਾ ਪਿਛਲੇ ਲੰਮੇ ਸਮੇਂ ਤੋਂ ਗਲੀ ਵਾਲਿਆ ਵਿਚ ਆਪਸੀ ਝੱਗੜੇ ਦੇ ਚਲਦਿਆਂ ਗਲੀ ਦਾ ਕੰਮ ਰੁਕਿਆ ਹੋਇਆ ਸੀ।ਮੁਹੱਲੇ ਵਾਲਿਆਂ ਵੱਲੋਂ ਪ੍ਰੈਸ ਨਾਲ ਵਿਚਾਰ ਸਾਂਝੇ ਕਰਦੇ ਕਿਹਾ ਗਿਆ ਕਿ ਗਲੀ ਨਾ ਬਣਨ ਕਾਰਨ ਆਉਣਾ ਜਾਣਾ ਬਹੁਤ ਔਖਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮੌਜੂਦਾ ਕੌਂਸਲਰ ਨੂੰ ਵੀ ਬਹੁਤ ਵਾਰ ਸ਼ਿਕਾਇਤ ਕੀਤੀ ਗਈ ਪਰ ਉਸ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਮੁੱਹਲਾ ਨਿਵਾਸੀਆਂ ਵੱਲੋਂ ਇਸ ਸਬੰਧੀ ਹੈਲਪ ਐਂਡ ਕੇਅਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਮੰਦੀਪ ਮੰਨੂੰ ਨੂੰ ਸ਼ਿਕਾਇਤ ਕੀਤੀ ਗਈ। ਮੰਦੀਪ ਮੰਨੂੰ ਵਲੋਂ ਅਤੇ ਆਪ ਆਗੂ ਡਰਬੀ ਜੀ ਵਲੋਂ ਗਲੀ ਦਾ ਸਮਝੌਤਾ ਕਰਵਾਇਆ ਗਿਆ। ਪ੍ਰਧਾਨ ਮਦੀਪ ਮੰਨੂੰ ਅਤੇ ਡਰਬੀ ਜੀ ਵਲੋਂ ਮੁੱਹਲਾ ਨਿਵਾਸੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਗਲੀ ਦਾ ਕਾਰਜ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਰਾਜ ਕੁਮਾਰ ਸ਼ਰਮਾ, ਪੰਮਾ ਜੀ, ਸੁਨੀਲ ਪਹਿਲਵਾਨ ਆਦਿ ਹਾਜਰ ਸਨ।