ਰਾਸ਼ਨ ਡਿਪੂ ਹੋਲਡਰਾ ਨੂੰ ਧਮਕਾਉਣ ਦੀਆਂ ਖਬਰਾਂ ਤੇਜ਼ੀ ਨਾਲ ਹੋ ਰਹੀਆਂ ਨੇ ਵਾਇਰਲ

ਕਈ ਸਮਾਜ ਸੇਵੀ ਸੰਸਥਾਵਾਂ ਡਿਪੂ ਹੋਲਡਰਾਂ ਦੇ ਹੱਕ ਚ ਆਈਆ ਅੱਗੇ

ਡੇਢ ਵਰੇ ਤੋਂ ਨਹੀਂ ਮਿਲੀ ਕਣਕ ਵੰਡਣ ਦੀ ਡਿਪੂ ਹੋਲਡਰਾਂ ਨੂੰ ਕਮਿਸ਼ਨ:-ਸਮਾਜ ਸੇਵੀ ਜੀਵਨ ਪ੍ਰਭਾ

ਜਲੰਧਰ (ਪਰਮਜੀਤ ਕੌਰ) ਪੰਜਾਬ ਪ੍ਰਦੇਸ਼ ਚ ਲੋਕਾਂ ਨੇ ਬੜੇ ਹੀ ਚਾਵਾਂ ਸਦਰਾ ਦੇ ਨਾਲ 2022 ਚ ਆਪ ਸਰਕਾਰ ਨੂੰ ਭਾਰੀ ਬਹੁਮਤ ਨਾਲ ਲਿਆਉਂਦਾ ਸੀ ਕਿ ਜੋ ਪਿਛਲੀਆਂ ਸਰਕਾਰਾਂ ਵਲੋਂ ਲੋਕਾਂ ਨਾਲ ਕਿਤੇ ਵਾਅਦੇ ਪੂਰੇ ਨਹੀਂ ਕੀਤੇ ਗਏ ਸੀ।ਆਪ ਸਰਕਾਰ ਸੱਤਾ ਵਿਚ ਆਉਂਦੇ ਹੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਚ ਰੱਖਦਿਆਂ ਹੋਇਆ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇਗੀ ਪਰ ਆਪ ਸਰਕਾਰ ਬਣੇ ਨੂੰ 1 ਮਹੀਨਾ ਹੋਣ ਜ਼ਾ ਰਿਹਾ ਹੈ ਪਰ ਆਪ ਸਰਕਾਰ ਨੇ ਜੋ ਵਾਅਦੇ ਚੋਣਾਂ ਦੇ ਦਿਨਾਂ ਵਿਚ ਕਿਤੇ ਸਨ।ਉਨ੍ਹਾਂ ਵਿਚੋਂ ਹਜੇ ਇੱਕ ਵੀ ਪੂਰਾ ਨਹੀਂ ਕੀਤਾ ਗਿਆ।ਇਹ ਸ਼ਬਦ ਅੱਜ ਸਮਾਜ ਸੇਵੀ ਜੀਵਨ ਪ੍ਰਭਾ ਨੇ ਇੱਕ ਬੈਠਕ ਚ ਬੋਲਦਿਆਂ ਹੋਇਆ ਕਹੇ ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਸਮਾਰਟ ਰਾਸ਼ਨ ਕਾਰਡਾ ਤੇ ਹਰ ਇੱਕ ਮਹੀਨੇ 5 ਕਿਲੋ ਕਣਕ 2 ਰੂ ਪ੍ਰਤੀ ਕਿਲੋ ਦੇ ਹਿਸਾਬ ਨਾਲ ਰਾਸ਼ਨ ਡਿਪੁਆ ਰਾਂਹੀ ਲਾਭਪਾਤਰੀਆ ਨੂੰ ਦਿੱਤੀ ਜਾਂਦੀ ਹੈ।ਉਨ੍ਹਾਂ ਨੇ ਆਖਿਆ ਕਿ ਪੰਜਾਬ ਪ੍ਰਦੇਸ਼ ਚ 18 ਹਜ਼ਾਰ ਦੇ ਕਰੀਬ ਰਾਸ਼ਨ ਡਿਪੂ ਹਨ ਅਤੇ 1400 ਦੇ ਕਰੀਬ ਕਣਕ ਦੀਆਂ ਪਰਚੀਆਂ ਕੱਟਣ ਵਾਲੀਆ ਮਸ਼ੀਨਾਂ ਹਨ।ਜਿਵੇਂ ਕਿ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਦੇ ਸਿਰਫ 2 ਮਸ਼ੀਨਾਂ ਹੀ ਹਿਸੇ ਚ ਆਉਂਦੀਆਂ ਹਨ ਅਤੇ ਇੰਸਪੈਕਟਰ ਕੋਲ 35 ਤੋਂ 40 ਡਿਪੂ ਹੁੰਦੇ ਹਨ।ਜਿਨ੍ਹਾਂ ਨੂੰ ਇੰਸਪੈਕਟਰ ਵਲੋਂ ਕਣਕ ਦੀਆਂ ਪਰਚੀਆਂ ਕੱਟਣ ਲਈ ਮਸ਼ੀਨ ਦਿੱਤੀ ਜਾਂਦੀ ਹੈ।ਮਸ਼ੀਨਾਂ ਅਕਸਰ ਬੰਦ ਹੀ ਰਹਿੰਦੀਆਂ ਹਨ ਅਤੇ ਸਾਰਾ ਨਜ਼ਲਾ ਰਾਸ਼ਨ ਡਿਪੂ ਹੋਲਡਰ ਮਾਲਿਕ ਤੇ ਲਾਭਪਾਤਰੀਆ ਦਾ ਡਿਗ ਜਾਂਦਾ ਹੈ।ਸਮਾਜ ਸੇਵੀ ਜੀਵਨ ਪ੍ਰਭਾ ਨੇ ਆਖਿਆ ਕਿ ਕੇਂਦਰ ਸਰਕਾਰ ਵਲੋਂ ਕਰੋਨਾ ਮਹਾਮਾਰੀ ਦੇ ਦੌਰਾਨ ਰਾਸ਼ਨ ਡਿਪੁਆ ਰਾਂਹੀ ਲੋਕਾਂ ਨੂੰ ਵੰਡਣ ਲਈ ਕਣਕ ਦੀ ਸਪਲਾਈ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਦਿੱਤੀ ਗਈ।ਜੋ ਕਣਕ ਡਿਪੂ ਹੋਲਡਰਾਂ ਨੇ ਖਪਤਕਾਰਾਂ ਨੂੰ ਮੁਫ਼ਤ ਚ ਵੰਡੀ ਪਰ ਪੰਜਾਬ ਭਰ ਚ ਡਿਪੂ ਹੋਲਡਰਾਂ ਨੂੰ 91 ਪ੍ਰਤਿਸ਼ਤ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਵਾਲੀ ਕਣਕ ਦੀ ਸਪਲਾਈ ਮਿਲੀ।ਜਿਸ ਨਾਲ ਕਈ ਪਰਿਵਾਰਾ ਨੂੰ ਪੰਜਾਬ ਸਰਕਾਰ ਵਲੋਂ ਮੁਫ਼ਤ ਵਾਲੀ ਕਣਕ ਦੀ ਸਪਲਾਈ ਨਹੀਂ ਦਿਤੀ ਗਈ।ਉਸਦਾ ਖੁਮਾਜਾਂ ਵੀ ਡਿਪੂ ਹੋਲਡਰ ਮਾਲਿਕਾ ਨੂੰ ਭੁਗਤਣਾ ਪੈ ਰਿਹਾ ਹੈ।ਜੋ ਲਾਭਪਾਤਰੀ ਮੁਫ਼ਤ ਵਾਲੀ ਕਣਕ ਤੋਂ ਵਾਂਝੇ ਰਹਿ ਗਏ ਹਨ ਉਹ ਡਿਪੂ ਹੋਲਡਰਾਂ ਦੇ ਨਾਲ ਮਾੜਾ ਚੰਗਾ ਵਤੀਰਾ ਕਰਦੇ ਹਨ ਅਤੇ ਇਥੋਂ ਤੱਕ ਕਿ ਲਾਭਪਾਤਰੀਆ ਨੇ ਡਿਪੂ ਹੋਲਡਰਾਂ ਦੇ ਖਿਲਾਫ ਸ਼ਿਕਾਇਤਾਂ ਵੀ ਸ਼ੁਰੂ ਕਰਨੀਆਂ ਕਰ ਦਿਤੀਆਂ ਸੀ।ਪ੍ਰਭਾ ਨੇ ਕਿਹਾ ਕਿ ਸਰਕਾਰ ਹੀ ਡਿਪੂ ਹੋਲਡਰਾਂ ਨੂੰ ਕਣਕ ਦੀ ਪੂਰੀ ਸਪਲਾਈ ਨਹੀਂ ਦਵੇਗੀ ਤਾਂ ਡਿਪੂ ਹੋਲਡਰ ਲਾਭਪਾਤਰੀ ਨੂੰ ਕਣਕ ਦੀ ਵੰਡ ਕਿਵੇ ਕਰੇਗਾ ਪਰ ਹੁਣ ਆਪ ਸਰਕਾਰ ਦੇ ਆਉਂਦਿਆਂ ਹੀ ਉਨ੍ਹਾਂ ਦੇ ਵਰਕਰ ਡਿਪੁਆ ਤੇ ਜਾਕੇ ਫੋਟੋਆਂ ਕਰਵਾਉਂਦੇ ਅਤੇ ਡਿਪੂ ਹੋਲਡਰਾਂ ਨੂੰ ਧਮਕਾਉਂਦਿਆ ਦੀਆਂ ਵੀਡੀਓ ਖੂਬ ਵਾਇਰਲ ਹੋ ਰਹੀਆਂ ਹਨ।ਪ੍ਰਭਾ ਨੇ ਕਿਹਾ ਕਿ ਪੂਰੇ ਪੰਜਾਬ ਚ ਡਿਪੂ ਹੋਲਡਰ ਆਪਣੀਆਂ ਮੰਗਾਂ ਨੂੰ ਲੈਕੇ ਬੈਠਕਾ ਕਰ ਰਹੇ ਹਨ।ਸਭ ਨੂੰ ਆਪਣੀਆਂ ਮੰਗਾਂ ਮਨਵਾਉਣ ਦਾ ਪੂਰਾ ਹੱਕ ਹੈ।ਦੂਸਰੇ ਪਾਸੇ ਡਿਪੂ ਹੋਲਡਰਾਂ ਦੀਆਂ ਪੰਜਾਬ ਸਰਕਾਰ ਨੇ ਮੰਗਾ ਕਿ ਮੰਨਿਆ ਹਨ।ਉਲਟਾ ਉਨ੍ਹਾਂ ਨੂੰ ਬੇਰੁਜ਼ਗਾਰ ਕਰਨ ਲਈ ਘਰ ਘਰ ਰਾਸ਼ਨ ਦੇਣ ਦਾ ਐਲਾਨ ਕਰ ਦਿਤਾ ਹੈ।ਜੋ ਪਿਛਲੇ ਡੇਢ ਸਾਲ ਚ ਡਿਪੂ ਹੋਲਡਰਾਂ ਨੇ ਲੋਕਾ ਨੂੰ ਜੋ ਕਣਕ ਵੰਡੀ ਸੀ ਉਸਦੀ ਹਜੇ ਤੱਕ ਕਮਿਸ਼ਨ ਤਾਂ ਸਰਕਾਰ ਦੇ ਨਹੀਂ ਪਾਈ ਤਾਂ ਘਰ ਘਰ ਕਣਕ ਕਿਵੇ ਦੇ ਪਾਵੇਗੀ।

Leave a Reply

Your email address will not be published. Required fields are marked *

error: Content is protected !!