ਜਲੰਧਰ (ਵਿਸ਼ੇਸ਼ ਪ੍ਰਤੀਨਿਧੀ) ਨਸ਼ਾ ਤਸਕਰੀ ਦੀ ਦੁਨੀਆ ਚ ਆਪਣੀ ਤੜੀ ਬਣਾਉਣ ਵਾਲਾ ਪਿੰਡ ਕਾਦੀਆਂ ਵਾਲੀ ਚ ਇਕ ਡਰਾਇਵਰੀ ਕਰਨ ਵਾਲੇ ਦਾ ਭਰਾ ਚਿਟੇ ਦੇ ਸਮਗਲਰ ਬਣਕੇ ਕਰੋੜਾਂ ਰੁਪਏ ਦੀ ਜਾਇਦਾਤ ਬਣਾ ਗਏ ਅਤੇ ਨੌਜਵਾਨ ਕੁੜੀਆਂ ਮੁੰਡਿਆਂ ਦੀ ਜਿੰਦਗੀਆਂ ਦੇ ਨਾਲ ਖਿਲਵਾੜ ਕਰ ਰਹੇ ਹਨ।ਪਿੰਡ ਕਾਦੀਆਂ ਵਾਲੀ ਚ ਇਕ ਡਰਾਇਵਰ ਦਾ ਭਰਾ ਚਿਟੇ ਦਾ ਖੇਲ ਪੂਰੇ ਕੈਂਟ ਹਲਕੇ ਅੰਦਰ ਚਲ ਰਿਹਾ ਹੈ ਚਿਟਾ ਪੀਣ ਦੇ ਆਦਿ ਨੇ ਆਪਣਾ ਨਾਂ ਛਾਪਣ ਦੀ ਸ਼ਰਤ ਵਿੱਚ ਦੱਸਿਆ ਕਿ ਉਹ ਹਰ ਰੋਜ਼ ਪਿੰਡ ਕਾਦੀਆਂਵਾਲੀ ਦੇ ਬੁੱਲ੍ਹੇ ਕੋਲੋ 500 ਰੂ ਦੀ ਚਿਟੇ ਦੀ ਪੂੜੀ ਲੈਕੇ ਆਉਂਦਾ ਹੈ ਉਸ ਨੇ ਕਿਹਾ ਕਿ ਜਦੋ ਮੇਰੇ ਕੋਲ ਪੈਸੇ ਨਹੀਂ ਹੁੰਦੇ ਬੁੱਲ੍ਹਾ ਮੀਨੂੰ ਚਿਟੇ ਦੀ ਪੁੜੀ ਨਹੀਂ ਦਿੰਦਾ ਅਤੇ ਮਜ਼ਬੂਰਨ ਮੀਨੂੰ ਚੋਰੀਆਂ ਕਰਨੀਆਂ ਪੈਂਦੀਆਂ ਹਨ।ਉਨ੍ਹਾਂ ਨੇ ਕਿਹਾ ਕਿ ਮੇਰੇ ਪਿਤਾ ਦੀ ਕੁਛ ਚਿਰ ਪਹਿਲਾਂ ਮੌਤ ਹੋ ਚੁਕੀ ਹੈ ਤੇ ਅਸੀਂ 3 ਭੈਣ ਭਰਾ ਹਾਂ ਮੇਰੀ ਭੈਣ ਦਾ ਵਿਆਹ ਹੋ ਚੁੱਕਿਆ ਹੈ ਤੇ ਮੇਰਾ ਛੋਟਾ ਭਰਾ ਆਟੋ ਰਿਕਸ਼ਾ ਚਲਾਉਂਦਾ ਹੈ ਤੇ ਮੈਂ ਚਿਟਾ ਪੀਣ ਦਾ ਆਦਿ ਹੋ ਚੁਕਾ ਹੈ ਜਦੋ ਮੈ ਚਿਟਾ ਨਹੀਂ ਪੀਂਦਾ ਤਾਂ ਮੇਰਾ ਸ਼ਰੀਰ ਸਵੇਰੇ ਹੀ ਟੁੱਟਣਾ ਭੱਜਣਾ ਸ਼ੁਰੂ ਹੋ ਜਾਂਦਾ ਹੈ ਮੀਨੂੰ ਚਿਟਾ ਲਗਾਉਣ ਵਾਲਾ ਬੁੱਲ੍ਹਾ ਹੀ ਹੈ ਅਤੇ ਉਸਨੇ ਕਿਹਾ ਕਿ ਬੁੱਲ੍ਹੇ ਦੀ ਜੇਲ ਵਿੱਚ ਵੀ ਸੈਟਿੰਗ ਹੈ ਜਿਥੇ ਬੁੱਲੇ ਦਾ ਚਿਟਾ ਵਿਕਦਾ ਹੈ।ਜਾਣਕਾਰ ਦਸਦੇ ਹਨ ਕਿ ਉਸ ਬੁੱਲੇ ਦੇ ਕਈ ਸਿਆਸੀ ਲੀਡਰਾਂ ਦੇ ਨਾਲ ਸਬੰਧ ਹਨ।ਜਿਨ੍ਹਾਂ ਦੀਆਂ ਛੋਟੀਆਂ ਮੋਟੀਆਂ ਵੰਗਾਰਾਂ ਬੁੱਲ੍ਹਾ ਭਰਦਾ ਹੈ ਤੇ ਇਹ ਕਥਿਕ ਲੀਡਰ ਬੁੱਲੇ ਦੇ ਸਮਰਥਨ ਵਿੱਚ ਆ ਜਾਂਦੇ ਹਨ।ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦਾ ਖੁਫੀਆ ਵਿਭਾਗ ਵੀ ਨਸ਼ਾ ਤਸਕਰਾਂ ਅਗੇ ਫੇਲ ਹੋ ਚੁੱਕਾ ਹੈ।

Leave a Reply

Your email address will not be published. Required fields are marked *

error: Content is protected !!