ਜਲੰਧਰ (ਰੋਹਿਤ ਅਰੋੜਾ) ਵਿਧਾਨਸਭਾ ਚੋਣਾਂ ਦਾ ਵਿਗਲ ਵੱਜ ਚੁੱਕਾ ਹੈ ਅਤੇ 20 ਫਰਵਰੀ ਨੂੰ ਪੰਜਾਬ ਚ ਲੋਕ ਆਪਣੇ-ਆਪਣੇ ਉਮੀਦਵਾਰਾ ਨੂੰ ਵੋਟਾ ਪਾਉਣਗੇ।ਅਲਗ-ਅਲਗ ਪਾਰਟੀਆਂ ਆਪਣੇ ਆਪਣੇ ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਦਾਖਲ ਕਰਵਾ ਰਹੇ ਹਨ।1 ਫਰਵਰੀ ਨੂੰ ਸ਼ਿਵ ਸੈਨਾ ਰਾਸ਼ਟਰਹਿੱਤ ਦੀ ਮਹਿਲਾ ਪ੍ਰਮੁੱਖ ਜੀਵਨ ਪ੍ਰਭਾ ਵੀ ਆਪਣੇ ਨਾਮਜ਼ਦਗੀ ਪੇਪਰ ਪੁੱਡਾ ਕੰਪਲੈਕਸ ਜਲੰਧਰ ਵਿੱਖੇ ਦਾਖਲ ਕਰਵਾਏਗੀ।ਜਾਣਕਾਰ ਦਸਦੇ ਹਨ ਕਿ ਜੀਵਨ ਪ੍ਰਭਾ ਇੱਕ ਗਰੀਬ ਪਰਿਵਾਰ ਵਿੱਚੋਂ ਹੈ ਅਤੇ ਕਾਫੀ ਸਮੇਂ ਤੋਂ ਜਨਹਿਤ ਦੇ ਕੰਮ ਕਰ ਰਹੀ ਹੈ ਜਿਸ ਨੂੰ ਦੇਖਦਿਆਂ ਸ਼ਿਵ ਸੈਨਾ ਨੇ ਉਸ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ।ਜੀਵਨ ਪ੍ਰਭਾ ਮੇਘ ਭਗਤ ਸਮਾਜ ਨਾਲ ਸੰਬੰਧਿਤ ਹੈ।