ਜਲੰਧਰ (ਵਿਸ਼ੇਸ਼ ਪ੍ਰਤੀਨਿਧੀ) ਇੱਕ ਚਿੱਟੀ ਟੋਪੀ ਵਾਲੇ ਨੇਤਾ ਵਲੋਂ ਆਪਣੇ ਹੱਕ ਚ ਖਬਰਾਂ ਲਗਵਾਉਣ ਲਈ ਕੁਝ ਫ਼ਰਜ਼ੀ ਪੱਤਰਕਾਰਾ ਨੂੰ 5 ਹਜ਼ਾਰ ਰੁਪਏ ਰਿਚਾਰਜ ਕਰਵਾਉਣ ਲਈ ਗਿਫ਼੍ਟ ਦਿਤਾ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਾਣਕਾਰ ਸੂਤਰ ਦਸਦੇ ਹਨ ਕਿ ਇੱਕ ਚਿੱਟੀ ਟੋਪੀ ਵਾਲ਼ਾ ਨੇਤਾ ਜੋ ਅਕਸਰ ਵਿਵਾਦਾਂ ਦੇ ਵਿੱਚ ਘਿਰਿਆ ਰਹਿੰਦਾ ਹੈ ਤੇ ਉਹ ਵਿਧਾਇਕ ਬਣਨ ਦੇ ਸੁਪਨੇ ਦੇਖ ਰਿਹਾ ਹੈ ਆਪਣੇ ਹੱਕ ਵਿੱਚ ਖਬਰਾਂ ਲਗਵਾਉਣ ਲਈ ਫ਼ਰਜ਼ੀ ਪੱਤਰਕਾਰਾਂ ਨੂੰ ਗਿਫ਼੍ਟ ਚ 5 ਹਜ਼ਾਰ ਰੂ ਰਿਚਾਰਜ ਕਰਵਾਉਣ ਲਈ ਦੇ ਰਿਹਾ ਹੈ।ਜਾਣਕਾਰ ਦਸਦੇ ਹਨ ਕਿ ਚਿੱਟੀ ਟੋਪੀ ਵਾਲੇ ਨੇਤਾ ਦਾ ਮੁਕਾਬਲਾ ਇੱਕ ਮਜੂਦਾ ਸਰਕਾਰ ਦੇ ਵਿਧਾਇਕ ਦੇ ਨਾਲ ਹੈ।ਚਿੱਟੀ ਟੋਪੀ ਵਾਲਾ ਨੇਤਾ ਵਿਧਾਇਕ ਦੇ ਖਿਲਾਫ ਪਹਿਲਾਂ ਨਗਰ ਨਿਗਮ ਦੀ ਚੋਣ ਵੀ ਲੜ ਚੁੱਕਾ ਹੈ ਅਤੇ ਹੁਣ ਖੁਦ ਐਮ ਐਲ ਏ ਦੀ ਟਿਕਟ ਲੈਕੇ ਵਿਧਾਇਕ ਦਾ ਮੁਕਾਬਲਾ ਵੀ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਿਹਾ ਲੋਕਾਂ ਵਿਚ ਵਿਚਰਨ ਲਈ ਫਰਜ਼ੀ ਪੱਤਰਕਾਰਾ ਦਾ ਟੋਲਾ ਇਸ ਨੇ ਨਾਲ ਹੀ ਗੰਢਿਆ ਹੋਇਆ ਹੈ ਜਿਥੇ ਜਾਂਦਾ ਹੈ ਫਰਜ਼ੀ ਪੱਤਰਕਾਰ ਵੀ ਓਥੇ ਭੂੰਡਾਂ ਦੀ ਤਰ੍ਹਾਂ ਉਸਦੇ ਨਾਲ ਤੁਰ ਪੈਂਦੇ ਹਨ।ਕਿਉਂਕਿ ਇਨ੍ਹਾਂ ਦੀ ਜੀ ਹਜ਼ੂਰੀ ਚ ਨੇਤਾ ਜੀ ਕੋਈ ਕਸਰ ਨਹੀਂ ਛੱਡ ਰਹੇ !ਹਨ।

ਅਗਲੇ ਭਾਗ ਵਿੱਚ ਦੱਸਾਂਗੇ ਇਹ ਕੌਣ ਹੈ ਚਿੱਟੀ ਟੋਪੀ ਵਾਲਾ ਨੇਤਾ

Leave a Reply

Your email address will not be published. Required fields are marked *

error: Content is protected !!