ਜਲੰਧਰ (ਰੋਹਿਤ ਅਰੋਡ਼ਾ )-ਸਾਬਕਾ ਕੈਬਨਿਟ ਮੰਤਰੀ ਅਤੇ ਨੌਜਵਾਨਾਂ ਦੇ ਦਿਲ ਦੀ ਧੜਕਣ ਸ. ਬਿਕਰਮ ਸਿੰਘ ਮਜੀਠੀਆ ਦਾ ਅੱਜ ਜਲੰਧਰ ਪਹੁੰਚਣ ਤੇ ਸਾਬਕਾ ਕੌਂਸਲਰ ਤੇ ਸੀਨੀਅਰ ਅਕਾਲੀ ਨੇਤਾ ਸ. ਮਨਜੀਤ ਸਿੰਘ ਟੀਟੂ, ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸ. ਇੰਦਰਜੀਤ ਸਿੰਘ ਬੱਬਰ, ਕੌਮੀ ਜਨਰਲ ਸਕੱਤਰ ਸ. ਸੁਖਜਿੰਦਰ ਸਿੰਘ ਅਲੱਗ ਤੇ ਯੂਥ ਅਕਾਲੀ ਆਗੂ ਵਰਦਾਨ ਕਾਂਸਰਾ ਵਲੋਂ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਤੇ ਸ. ਟੀਟੂ ਨੇ ਸ. ਮਜੀਠੀਆ ਨੂੰ ਦਸਿਆ ਕਿ ਜਲੰਧਰ ਦੀਆਂ ਸਾਰੀਆਂ ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀ ਚੋਣ ਮੁਹਿੰਮ ਬੜੇ ਵਧੀਆ ਢੰਗ ਨਾਲ ਚਲਾਈ ਜਾ ਰਹੀ ਹੈ। ਉਨ੍ਹਾਂ ਸ. ਮਜੀਠੀਆ ਨੂੰ ਵਿਸ਼ਵਾਸ ਦਿਵਾਇਆ ਕਿ ਜਿਵੇਂ ਹਰ ਹਲਕੇ ਚ ਪਾਰਟੀ ਉਮੀਦਵਾਰ ਨੂੰ ਭਰਵਾਂ ਸਹਿਯੋਗ ਮਿਲ ਰਿਹਾ ਹੈ ਅਤੇ ਹਰ ਵਰਗ ਅਕਾਲੀ ਦਲ ਨਾਲ ਖੁਲ ਕੇ ਚੱਲ ਰਿਹਾ ਹੈ ਉਸਨੂੰ ਵੇਖਦੇ ਹੋਏ ਅਸੀਂ ਸਾਰੀਆਂ ਸੀਟਾਂ ਸ਼ਾਨ ਨਾਲ ਜਿੱਤ ਕੇ ਝੋਲੀ ਵਿਚ ਪਾਵਾਂਗੇ।

ਸ. ਇੰਦਰਜੀਤ ਸਿੰਘ ਬੱਬਰ ਨੇ ਕਿਹਾ ਕਿ ਪੰਜਾਬ ਵਾਸੀ ਵਿਧਾਨ ਸਭ ਚੋਣਾਂ ਦਾ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਤਾਂ ਕਿ ਉਹ ਆਪਣੀਆਂ ਵੋਟਾਂ ਅਕਾਲੀ-ਬਸਪਾ ਦੇ ਉਮੀਦਵਾਰ ਨੂੰ ਪਾ ਕੇ ਜਿਤਾ ਸਕਣ। ਉਨ੍ਹਾਂ ਕਿਹਾ ਕਿ ਲੋਕ ਹੁਣ ਮਨ ਬਣਾਈ ਬੈਠੇ ਹਨ ਕਿ ਅਕਾਲੀ-ਬਸਪਾ ਦੀ ਸਰਕਾਰ ਬਣਾ ਕਿ ਸ. ਸੁਖਬੀਰ ਸਿੰਘ ਬਾਦਲ ਨੂੰ ਇਕ ਵਾਰ ਫਿਰ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਦੇ ਸਕਣ।

Leave a Reply

Your email address will not be published. Required fields are marked *

error: Content is protected !!