ਭਾਜਪਾ ਤੋਂ ਰੋਬਿਨ ਸਾਂਪਲਾ ਨੇ ਠੋਕੀ ਦਾਅਵੇਦਾਰੀ

ਕਿ ਮਹਿੰਦਰ ਭਗਤ ਲਈ ਅਸਾਨ ਹੈ ਜਲੰਧਰ ਵੈਸਟ ਤੋਂ ਚੋਣਾਂ  ਜਿੱਤਣਾ 

ਜਲੰਧਰ (ਰੋਹਿਤ ਅਰੋੜਾ) ਵਿਧਾਨਸਭਾ ਚੋਣਾਂ ਜਿਵੇਂ ਜਿਵੇਂ ਨਜ਼ਦੀਕ ਆ ਰਹੀਆਂ ਹਨ ਓਵੇਂ ਓਵੇਂ ਸਿਆਸੀ ਅਖਾੜਾ ਵੀ ਭਖਦਾ ਨਜ਼ਰ ਆ ਰਿਹਾ ਹੈ।ਜਲੰਧਰ ਵੈਸਟ ਤੋਂ ਆਮ ਆਦਮੀ ਪਾਰਟੀ ਨੇ ਭਾਜਪਾ ਛੱਡ ਆਪ ਚ ਸ਼ਾਮਿਲ ਹੋਏ ਸ਼ੀਤਲ ਅੰਗੂਰਾਲ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ ਅਤੇ ਅਕਾਲੀ ਦਲ-ਬਸਪਾ ਨੇ ਵੀ ਇਸ ਹਲਕੇ ਤੋ ਆਪਣਾ ਉਮੀਦਵਾਰ ਅਨਿਲ ਮੀਣਿਆਂ ਨੂੰ ਮੈਦਾਨ ਚ ਉਤਾਰਿਆ ਹੈ।ਦੋਨੇ ਹੀ ਉਮੀਦਵਾਰ ਬਸਤੀ ਦਾਨਿਸ਼ਮੰਦਾ ਜਲੰਧਰ ਦੇ ਰਹਿਣ ਵਾਲੇ ਹਨ ਅਨਿਲ ਮੀਣਿਆਂ ਅੱਜ ਕਲ ਨਕੋਦਰ ਰੋਡ ਵਿਖੇ ਸਤਿੱਥ ਦਿਓਲ ਨਗਰ ਚ ਰਹਿ ਰਿਹਾ ਹੈ।ਭਾਜਪਾ ਤੋਂ ਮਹਿੰਦਰ ਭਗਤ ਵੀ ਚੋਣ ਲੜਨ ਲਈ ਭਬਾ-ਭਾਰ ਹਨ।ਕੁਛ ਦਿਨ ਪਹਿਲਾਂ ਮਹਿੰਦਰ ਭਗਤ ਨੇ ਇਕ ਬੂਥ ਸੰਮੇਲਨ ਕਰਵਾਇਆ ਅਤੇ ਆਪਣਾ ਸ਼ਕਤੀ ਪ੍ਰਦਰਸ਼ਨ ਦਿਖਾਇਆ ਸੀ।ਪਰ ਪਾਰਟੀ ਨੇ ਹਜੇ ਵੈਸਟ ਹਲਕੇ ਚੋ ਕਿਸੇ ਨੂੰ ਵੀ ਆਪਣਾ ਉਮੀਦਵਾਰ ਨਹੀਂ ਐਲਾਨਿਆ।ਪਾਰਟੀ ਨੇ ਆਪਣੀ ਸਕੈਨ ਕਮੇਟੀ ਰਾਂਹੀ ਇਸ ਹਲਕੇ ਤੋ ਆਪਣਾ ਉਮੀਦਵਾਰ ਉਤਾਰਨ ਦੀ ਤਿਆਰੀ ਚ ਹੈ।ਦੂਸਰੇ ਪਾਸੇ ਰੋਬਿਨ ਸਾਂਪਲਾ ਨੇ ਵੀ ਭਾਜਪਾ  ਟਿਕਟ ਤੋਂ ਚੋਣ ਲੜਨ ਲਈ ਵੈਸਟ ਹਲਕੇ ਚ ਦਾਵੇਦਾਰੀ ਠੋਕ ਦਿਤੀ ਹੈ।ਰੌਬਿਨ ਸਾਂਪਲਾ ਭਾਜਪਾ ਦੇ ਸੀਨੀਅਰ ਆਗੂ ਅਤੇ ਐਸ ਸੀ ਕਮਿਸ਼ਨ ਭਾਰਤ ਸਰਕਾਰ ਵਿਜੈ ਸਾਂਪਲਾ ਦੇ ਬਹੁਤ ਕਰੀਬੀ ਦਸੇ ਜਾ ਰਹੇ ਹਨ।ਮਹਿੰਦਰ ਭਗਤ ਲਈ ਭਾਜਪਾ ਦੀ ਟਿਕਟ ਹਾਸਲ ਕਰਨੀ ਕੋਈ ਆਸਾਨ ਨਹੀਂ ਹੈ।ਮਹਿੰਦਰ ਭਗਤ ਦੀ ਪਾਰਟੀ ਅੰਦਰ ਹੀ ਬਗਾਵਤ ਚਲ ਰਹੀ ਹੈ।ਭਾਜਪਾ ਦੇ ਹੀ ਜਲੰਧਰ ਵੈਸਟ ਤੋਂ ਰਹਿਣ ਵਾਲੇ ਜਿਲਾ ਉਪ ਪ੍ਰਧਾਨ ਪ੍ਰਦੀਪ ਖੁੱਲਰ ਨੇ ਮਹਿੰਦਰ ਭਗਤ ਦੇ ਖਿਲਾਫ ਖੁਲ ਕੇ ਸੋਸ਼ਲ ਮੀਡੀਆ ਤੇ ਆਪਣੀ ਪੜਾਸ ਕਢੀ।ਜਾਣਕਾਰ ਇਹ ਵੀ ਦਸਦੇ ਹਨ ਕਿ ਜਲੰਧਰ ਵੈਸਟ ਤੋਂ ਸਾਬਕਾ ਮੇਅਰ ਮਹਿੰਦਰ ਮਹੇ ਵੀ ਭਾਜਪਾ ਦੇ ਟਿਕਟ ਦੀ ਦਾਅਵੇਦਾਰੀ ਦੀ ਦੌੜ ਚ ਹਨ।ਪਰ ਭਾਜਪਾ ਹਾਈ ਕਮਾਨ ਅਤੇ ਸੰਘ ਦੀਆਂ ਤਿੱਖੀਆਂ ਅੱਖਾਂ ਅਤੇ ਸਕੈਨ ਕਮੇਟੀ ਜਲੰਧਰ ਵੈਸਟ ਹਲਕੇ ਚੋਂ ਇਮਾਨਦਾਰ ਨਿਡਰ ਨੌਜਵਾਨ ਨੇਤਾ ਤੇ ਫੋਕਸ ਕਰ ਰਹੀ ਹੈ।ਆਉਣ ਵਾਲੇ ਦਿਨਾਂ ਚ ਵੈਸਟ ਹਲਕੇ ਚ ਭਾਜਪਾ ਵੱਡਾ ਐਲਾਨ ਕਰ ਸਕਦੀ ਹੈ ਅਤੇ ਨਵਾਂ ਚੇਹਰਾ ਵੀ ਵੈਸਟ ਹਲਕੇ ਨੂੰ ਦੇ ਸਕਦੀ ਹੈ। ਕਾਂਗਰਸ ਪਾਰਟੀ ਦੇ ਸਾਬਕਾ ਟਰਾਂਸਪੋਰਟ ਮੰਤਰੀ ਮਹਿੰਦਰ ਕੇਪੀ ਮਜੂਦਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ,ਕੌਂਸਲਰ ਪਵਨ ਕੁਮਾਰ,ਮਜੂਦਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਨੇ ਜਲੰਧਰ ਵੈਸਟ ਹਲਕੇ ਤੋ ਟਿਕਟ ਦੀ ਦਾਅਵੇਦਾਰੀ ਠੋਕੀ ਹੈ।

Leave a Reply

Your email address will not be published.

Popular News

error: Content is protected !!