ਸਤਿਗੁਰੂ ਕਬੀਰ ਮਹਾਰਾਜ ਜੀ ਦੇ ਭਵਨ ਦਾ ਨਿਰਮਾਣ ਸ਼ੁਰੂ ਕਰਵਾਇਆ
ਜਲੰਧਰ ਵੈਸਟ ਚ ਵਿਕਾਸ ਕੰਮਾਂ ਦੀ ਝੁੱਲੀ ਹਨੇਰੀ
ਜਲੰਧਰ (ਰੋਹਿਤ ਅਰੋਡ਼ਾ ) ਵਿਧਾਨਸਭਾ ਹਲਕਾ ਜਲੰਧਰ ਵੈਸਟ ਦੇ ਲੋਕਾਂ ਨੇ ਆਪਣੇ ਉਮੀਦਵਾਰ ਚੁਣਕੇ ਵਿਧਾਨਸਭਾ ਚ ਭੇਜ ਕੇ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਕਿ ਇੱਕ ਨਿਡਰ ਇਮਾਨਦਾਰ ਨੇਤਾ ਜਲੰਧਰ ਵੈਸਟ ਦੇ ਅੰਦਰ ਹੋਣਾ ਚਾਹੀਦਾ ਹੈ।ਵਿਧਾਨਸਭਾ ਹਲਕਾ ਜਲੰਧਰ ਵੈਸਟ ਤੋਂ ਕਾਂਗਰਸ ਟਿਕਟ ਤੋਂ ਜੇਤੂ ਰਹੇ ਵਿਧਾਇਕ ਸੁਸ਼ੀਲ ਰਿੰਕੂ ਨੇ ਚੋਣ ਜਿੱਤਣ ਤੋਂ ਬਾਦ ਲੋਕਾਂ ਦੇ ਨਾਲ ਕੀਤੇ ਵਾਅਦੇ ਪੂਰੇ ਕੀਤੇ।ਬੂਟਾ ਮੰਡੀ ਚ ਲੜਕੀਆਂ ਦਾ ਕਾਲਜ਼ ਬਣਾਇਆ,ਬਸਤੀ ਦਾਨਿਸ਼ਮੰਦਾ ਚ ਰੂੜ ਸੈਂਟਰ,ਖੇਲਣ ਦਾ ਮੈਦਾਨ ਅਤੇ ਸਰਕਾਰੀ ਸਕੂਲ ਬਣਵਾਇਆ ਏਥੋਂ ਤੱਕ ਕਿ ਸਤਿਗੁਰੂ ਕਬੀਰ ਮਹਾਰਾਜ ਜੀ ਦਾ 120 ਫੁੱਟ ਰੋਡ ਤੇ ਭਵਨ ਦਾ ਨਿਰਮਾਣ ਕਰਵਾਇਆ।ਦੋਆਬੇ ਦੇ ਦਲਿੱਤ ਨੇਤਾ ਅਤੇ ਜਲੰਧਰ ਵੈਸਟ ਦੇ ਵਿਧਾਇਕ ਸੁਸ਼ੀਲ ਰਿੰਕੂ ਨੇ ਆਪਣੇ ਹਲਕੇ ਦੇ ਲੋਕਾਂ ਲਈ ਵਿਕਾਸ ਕੰਮਾਂ ਦੀ ਹਨੇਰੀ ਲਿਆਂਦੀ।ਹਲਕੇ ਅੰਦਰ ਜੋ ਪਿੱਛਲੇ ਕਈ ਅਰਸਿਆ ਤੋਂ ਕੰਮ ਲਟਕੇ ਹੋਏ ਸਨ ਉਹ ਕੰਮ ਚੰਦ ਹੀ ਦਿਨਾਂ ਚ ਪੂਰੇ ਕਰਵਾਏ।ਲੋਕਾਂ ਦੀਆਂ ਵਿਧਵਾ ਅਤੇ ਬੁਢਾਪਾ ਪੈਨਸ਼ਨਾ,ਸਮਾਰਟ ਕਾਰਡ ਬਨਵਾਕੇ ਦਿੱਤੇ।ਇਲਾਕੇ ਚ ਕੋਈ ਵੀ ਸਮੱਸਿਆ ਅਦੂਰੀ ਨਹੀਂ ਰਹਿਣ ਦਿੱਤੀ ਲੋਕ ਸੁਸ਼ੀਲ ਰਿੰਕੂ ਨੂੰ ਢਿੱਡੋਂ ਪਿਆਰ ਕਰਦੇ ਹਨ ਅਤੇ 2022 ਵਿਚ ਫਿਰ ਆਪਣਾ ਵਿਧਾਇਕ ਚੁਣਕੇ ਵਿਧਾਨਸਭਾ ਅੰਦਰ ਭੇਜਣ ਦੀ ਤਿਆਰੀ ਚ ਹਨ।