ਜਲੰਧਰ (ਰੋਹਿਤ ਅਰੋੜਾ) ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਕਤ ਦੇ ਨਾਲ ਵਾਰਡ ਨੰ 43 ਦੇ ਗੁਰੂ ਨਾਨਕ ਨਗਰ ਮੁਹੱਲੇ ਚ ਸਤਿੱਥ ਕਮਰਸ਼ੀਅਲ ਦੁਕਾਨਾਂ ਅਤੇ ਘਰੇਲੂ ਕੋਠੀਆਂ ਬਣਾਕੇ ਭੂਮ ਮਾਫੀਆ ਵਲੋਂ ਵੇਚੀਆਂ ਜਾ ਰਹੀਆਂ ਹਨ।ਓਸੇ ਹੀ ਰੋਡ ਤੇ ਇੱਕ ਭਰਭਾਵਸ਼ਾਲੀ ਬਿਲਡਰ ਵਲੋਂ ਨਜਾਇਜ਼ ਫੈਕਟਰੀ ਅਤੇ ਕਮਰਸ਼ੀਅਲ ਦੁਕਾਨਾਂ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮਿਲਕੇ ਬਣਾਈਆਂ ਜਾ ਰਹੀਆਂ ਹਨ।ਜਾਣਕਾਰ ਦਸਦੇ ਹਨ ਕਿ ਪਲਾਈ ਵਾਲੀ ਫੈਕਟਰੀ ਤੇ ਕਟੀ ਗਈ ਕਾਲੋਨੀ ਚ ਤਾਂ ਇੱਕ ਨੇਤਾ ਨੂੰ ਗਿਫ਼੍ਟ ਵਿੱਚ ਇੱਕ ਦੁਕਾਨ ਵੀ ਮਿਲੀ ਹੈ।ਜਾਣਕਾਰ ਦਸਦੇ ਹਨ ਕਿ ਇਹ ਨੇਤਾ ਕੋਈ ਮਾਮੂਲੀ ਨਹੀਂ ਹੈ।ਇਹ ਨੇਤਾ ਜਿਸ ਨੇਤਾ ਦਾ ਹਰ ਜਗ੍ਹਾ ਤੇ ਹਿੱਸਾ ਹੁੰਦਾ ਹੈ ਜਿਸ ਜਗ੍ਹਾ ਤੇ ਕੋਈ ਨਜਾਇਜ਼ ਕਾਲੋਨੀ ਕਟੀ ਜਾਵੇ ਅਗਰ ਇਸ ਨੂੰ ਹਿੱਸਾ ਨਾ ਮਿਲੇ ਤਾਂ ਇਹ ਉਸ ਕਾਲੋਨੀ ਦਾ ਕੰਮ ਵਿਚ ਹੀ ਰੁਕਵਾ ਦਿੰਦਾ ਹੈ।ਇਸ ਦੇ ਨਾਲ ਕੁਛ ਫਰਜ਼ੀ ਪੱਤਰਕਾਰ ਵੀ ਮਿਲੇ ਹੋਏ ਹਨ।ਜੋ ਪਹਿਲਾਂ ਉਸ ਕਾਲੋਨੀ ਦੀਆਂ ਖਬਰਾਂ ਵਧਾ ਚੜ੍ਹਾ ਕੇ ਲਗਵਾਉਂਦੇ ਬਾਦ ਵਿਚ ਇਹ ਨੇਤਾ ਇਨ੍ਹਾਂ ਦੀ ਸੈਟਿੰਗ ਕਰਵਾ ਦਿੰਦਾ ਹੈ।ਹੁਣ ਇਹ ਨੇਤਾ ਇਸੇ ਹੀ ਰੋਡ ਤੇ ਬਣ ਰਹੀ ਫੈਕਟਰੀ ਅਤੇ ਕਮਰਸ਼ੀਅਲ ਦੁਕਾਨਾਂ ਦੇ ਖਿਲਾਫ ਕੁਛ ਵੀ ਨਹੀਂ ਬੋਲ ਰਿਹਾ ਕਿਉਂਕਿ ਇਸਦੀ ਉਨ੍ਹਾਂ ਦੇ ਨਾਲ ਸੈਟਿੰਗ ਹੋ ਗਈ ਹੈ।ਇਥੋਂ ਦੇ ਲੋਕ ਦਸਦੇ ਹਨ ਕਿ ਫੈਕਟਰੀ ਘਰਾਂ ਦੇ ਵਿੱਚ ਹੈ ਜਿਸਦਾ ਸ਼ੋਰ ਬਹੁਤ ਹੁੰਦਾ ਹੈ ਅਤੇ ਘਰੇਲੂ ਇਲਾਕੇ ਵਿੱਚ ਫੈਕਟਰੀ ਸਰਕਾਰ ਨਹੀਂ ਲਗਾਨ ਦਿੰਦੀ।ਉਸਦੇ ਬਾਬਜੂਦ ਵੀ ਇਸ ਮੁਹੱਲੇ ਵਿਚ ਇਸ ਬਿਲਡਰ ਨੇ ਫੈਕਟਰੀ ਲਗਵਾ ਲਈ ਅਤੇ ਹੁਣ ਇਸ ਨੇ ਇੱਕ ਹੋਰ ਫੈਕਟਰੀ ਅਤੇ ਕਮਰਸ਼ੀਅਲ ਦੁਕਾਨਾਂ ਬਣਾ ਨੀਆ ਸ਼ੁਰੂ ਕਰ ਦਿਤੀਆਂ ਹਨ।ਜਿਨ੍ਹਾਂ ਉਤੇ ਇਹ ਚੁਣਾ ਫੇਰਕੇ ਪ੍ਰਸ਼ਾਸਨ ਅਤੇ ਲੋਕਾਂ ਦੀਆਂ ਅੱਖਾਂ ਚ ਧੂੜ ਪਾ ਰਿਹਾ ਹੈ ਅਤੇ ਨਗਰ ਨਿਗਮ ਦੇ ਅਧਿਕਾਰੀ ਕੁੰਭ ਕਰਨ ਦੀ ਨੀਂਦ ਸੌਂ ਰਹੇ ਨੇ।ਕਦੋਂ ਜਾਗੂ ਗਾ ਪ੍ਰਸ਼ਾਸਨ

Leave a Reply

Your email address will not be published.

Popular News

error: Content is protected !!