

ਜਲੰਧਰ (ਰੋਹਿਤ ਅਰੋਡ਼ਾ) ਵੈਸੇ ਤਾਂ ਆਮ ਤੌਰ ਤੇ ਜਲੰਧਰ ਚ ਨਾਜਾਇਜ਼ ਬਿਲਡਿੰਗਾਂ ਦੀ ਉਸਾਰੀ ਹਰ ਪਾਸੇ ਦੇਖਣ ਨੂੰ ਮਿਲਦੀ ਹੈ ਪਰ ਜਲੰਧਰ ਦੇ ਬੈਂਕ ਇਨਕਲੇਵ ਈਸਟ ਇਕ ਅਨੋਖੀ ਹੀ ਨਾਜਾਇਜ਼ ਉਸਾਰੀ ਵੇਖਣ ਨੂੰ ਮਿਲੀ ਜਿੱਥੇ ਪਲਾਟ ਨੰ 358 ਦੇ ਮਾਲਕ ਵੱਲੋਂ ਨਿਯਮਾਂ ਨੂੰ ਤਾਕ ਤੇ ਰੱਖ ਕੇ ਨਾਜਾਇਜ਼ ਉਸਾਰੀ ਬਿਨਾਂ ਕਿਸੇ ਕਾਨੂੰਨ ਦੇ ਡਰ ਤੋਂ ਕਮਰਸ਼ਲ ਉਸਾਰੀ ਕੀਤੀ ਜਾ ਰਹੀ ਹੈ ਇੰਨਾ ਹੀ ਨਹੀਂ ਇਸ ਪਲਾਟ ਦੇ ਮਾਲਕ ਨੇ ਕਾਨੂੰਨ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ pspcl ਵਿਭਾਗ ਦੇ ਹਾਈਟੈਂਸ਼ਨ ਵੋਲਟੇਜ ਦੇ ਖੰਭੇ ਨੂੰ ਵੀ ਆਪਣੀ ਹੱਦ ਅੰਦਰ ਲੈ ਲਿਆ ਹੈ ਜੋ ਕਿ ਪੰਜਾਬ ਸਰਕਾਰ ਦੇ pspcl ਦੇ ਐਕਟ ਦੀ ਸਰਾਸਰ ਉਲੰਘਣਾ ਹੈ ਜਾਣਕਾਰ ਇਹ ਵੀ ਦੱਸਦੇ ਹਨ ਕਿ ਇਹ ਕੋਈ ਆਮ ਵਿਅਕਤੀ ਨਹੀਂ ਹੈ ਇਹ ਕੋਈ ਡਿਫੈਂਸ ਵਿਭਾਗ ਚੋਂ ਰਿਟਾਇਰ ਅਫਸਰ ਦੱਸਿਆ ਜਾਂਦਾ ਹੈ ਇਸ ਨਾਜਾਇਜ਼ ਉਸਾਰੀ ਦੇ ਨਜ਼ਦੀਕ ਇਸ ਦੇ ਮਾਲਕ ਦਾ ਇਕ ਗੈਸਟ ਹਾਊਸ ਤੇ ਜਿੰਮ ਵੀ ਖੋਲ੍ਹਿਆ ਹੋਇਆ ਹੈ
ਹੁਣ ਵੇਖਣਾ ਇਹ ਹੋਵੇਗਾ ਕਿ ਜਲੰਧਰ ਨਗਰ ਨਿਗਮ ਦੇ ਅਧਿਕਾਰੀ ਅਤੇ PSPCL ਦੇ ਅਧਿਕਾਰੀ ਕੋਈ ਕਾਰਵਾਈ ਕਰਦੇ ਹਨ ਜਾਂ ਨਹੀਂ

