ਫੂਡ ਸਪਲਾਈ ਵਿਭਾਗ ਅਤੇ ਪੁਲਿਸ ਕਿਉ ਹੈ ਇਨ੍ਹਾਂ ਉਤੇ ਮੇਹਰਬਾਨ

ਜਲੰਧਰ ਤੋਂ ਵਿਸ਼ੇਸ਼ ਪ੍ਰਤੀਨਿਧੀ/ਸ਼ਹਿਰ ਦੇ ਬਸਤਿਆਤ ਖੇਤਰ ਬੂਟਾ ਪਿੰਡ ਦੇ ਨੇੜੇ ਤੇੜੇ ਘਰੇਲੂ ਗੈਸ ਸਿਲੰਡਰਾ ਚੋ ਗੈਸ ਕਢ ਕੇ ਲਾਭਪਾਤਰੀਆਂ ਨੂੰ ਮੋਟਾ ਚੁਣਾ ਲਗਾਇਆ ਜਾ ਰਿਹਾ ਹੈ।ਜਿਸਦੀ ਖਬਰ ਸਬੰਧਿਤ ਪੁਲਿਸ ਨੂੰ ਵੀ ਹੈ ਪਰ ਕੁਝ ਕਾਲੀਆ ਭੇਡਾਂ ਇਨ੍ਹਾਂ ਗੈਸ ਕਢਣ ਵਾਲਿਆ ਦੇ ਨਾਲ ਰਲਕੇ ਮੋਟੇ ਮੁਨਾਫੇ ਚੋ ਇਨ੍ਹਾਂ ਨੂੰ ਵੀ ਹਿੱਸਾ ਜਾਂਦਾ ਹੈ।ਖੁਰਾਕ ਅਤੇ ਸਿਵਲ ਸਪਲਾਈ ਖਪਤਕਾਰ ਮਾਮਲੇ ਵਿਭਾਗ ਦੇ ਅਧਿਕਾਰੀ ਬੇਖਬਰ ਹਨ।ਉਨ੍ਹਾਂ ਦੀ ਲਾਪਰਵਾਹੀ ਦੇ ਨਾਲ ਗੈਸ ਸਿਲੰਡਰ ਮਾਫੀਆ ਲੱਖਾਂ ਰੂ ਹਰ ਮਹੀਨੇ ਲੋਕਾਂ ਨੂੰ ਸਪਲਾਈ ਕਰਨ ਵਾਲੇ ਗੈਸ ਸਿਲੰਡਰਾ ਚੋਂ ਗੈਸ ਕਢ ਕੇ ਮੋਟੀ ਕਮਾਈ ਕਰ ਰਹੇ ਹਨ।ਖੁਰਾਕ ਅਤੇ ਸਿਵਲ ਸਪਲਾਈ ਖਪਤਕਾਰ ਮਾਮਲੇ ਵਿਭਾਗ ਦੇ ਏ ਐਫ ਐਸ ਓ ਦੇ ਨਾਲ ਫੋਨ ਤੇ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।ਜਾਣਕਾਰ ਦਸਦੇ ਹਨ ਕਿ ਗੈਸ ਸਿਲੰਡਰਾ ਚੋ ਗੈਸ ਕਢ ਕੇ ਦੂਸਰੇ ਸਿਲੰਡਰ ਪਰਨ ਵਾਲਿਆ ਦੇ ਕੋਲ ਆਪਣਾ ਜੁਗਾੜ ਵੀ ਹੈ।ਜਿਸਦੇ ਨਾਲ ਇਹ ਇੱਕ ਸਿਲੰਡਰ ਚੋ ਦੂਸਰੇ ਸਿਲੰਡਰ ਚ ਗੈਸ ਤਬਦੀਲ ਕਰਦੇ ਹਨ।ਬਸਤੀਆਂ ਚ (S) ,(M),(B) ਅੱਖਰ ਵਾਲੇ ਲੋਕਾਂ ਦੇ ਘਰ ਗੈਸ ਸਪਲਾਈ ਕਰਨ ਤੋਂ ਪਹਿਲਾਂ ਕਿਸੇ ਖੁਲੇ ਪਲਾਟ ਅੰਦਰ ਜਾਕੇ ਪਲਾਟ ਮਾਲਕ ਨਾਲ ਰਲਕੇ ਗੈਸ ਕਢ ਲੈਂਦੇ ਹਨ ਅਤੇ ਬਾਦ ਵਿੱਚ ਇਹ ਲਾਭਪਾਤਰੀਆਂ ਨੂੰ ਗੈਸ ਦੀ ਸਪਲਾਈ ਕਰਦੇ ਹਨ।ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕਰੋਨਾ ਮਹਾਮਾਰੀ ਦੇ ਦੌਰਾਨ ਲੋਕ ਡਾਢੇ ਪ੍ਰੇਸ਼ਾਨ ਹਨ।ਪਰ ਦੂਸਰੇ ਪਾਸੇ ਬੂਟਾ ਪਿੰਡ ਚ ਵਡੇ ਗੈਸ ਸਿਲੰਡਰ ਮਾਫੀਆ ਸਰਗਰਮ ਹਨ ਜਿਨ੍ਹਾਂ ਕੋਲ 20 ਤੋਂ 25 ਸਿਲੰਡਰ ਖੁਦ ਦੇ ਹਨ ਜੋ ਗੈਸ ਏਜੰਸੀਆਂ ਤੋਂ ਗੈਸ ਸਿਲੰਡਰ ਲਿਆਕੇ ਪਹਿਲਾਂ ਆਪਣੇ ਸਿਲੰਡਰਾ ਵਿੱਚ ਆਪਣੇ ਜੁਗਾੜ ਰਾਂਹੀ ਗੈਸ ਨੂੰ ਤਬਦੀਲ ਕਰਦੇ ਹਨ ਅਤੇ ਬਾਦ ਵਿੱਚ ਖਪਤਕਾਰਾਂ ਤੱਕ ਘਟ ਵਜਨ ਵਾਲੇ ਸਿਲੰਡਰ ਪਹੁੰਚਾਉਂਦੇ ਹਨ ਇਹ ਧੰਧਾ ਕਰਨ ਵਾਲੇ ਚੰਨੀ ਸਰਕਾਰ ਦੀ ਮਹਿਮ ਤੇ ਪੋਚਾ ਫੇਰ ਰਹੇ ਹਨ।ਜਾਣਕਾਰ ਦਸਦੇ ਹਨ ਕਿ ਬੂਟਾ ਪਿੰਡ ਵਿਚ ਇਹ ਗੋਰਖਧੰਧਾ ਕਰਨ ਵਾਲੇ ਦਾ ਨਾਂ (J) ਅੱਖਰ ਦੇ ਨਾਲ ਹੈ।ਖੁਰਾਕ ਅਤੇ ਸਿਵਲ ਸਪਲਾਈ ਖਪਤਕਾਰ ਮਾਮਲੇ ਵਿਭਾਗ ਜਲੰਧਰ ਅਤੇ ਕਮਿਸ਼ਨਰੇਟ ਪੁਲਿਸ ਜਲੰਧਰ ਕਿ ਹੁਣ ਇਨ੍ਹਾਂ ਉਤੇ ਕਾਰਵਾਈ ਕਰਦੀ ਹੈ ਜਾਂ ਨਹੀਂ।

Leave a Reply

Your email address will not be published. Required fields are marked *

error: Content is protected !!