ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਪੰਜਾਬ
ਫਗਵਾੜਾ (ਮੰਗਲ ਦਾਸ )- ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਜਿਲਾ ਕਪੂਰਥਲਾ ਦੀ ਵਿਸ਼ੇਸ਼ ਮੀਟਿੰਗ ਸੂਬਾਈ ਆਗੂ ਸ਼ਕੁੰਤਲਾ ਸਰੋਏ, ਮਨਦੀਪ ਕੌਰ ਸੰਧੂ ਅਤੇ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਦੇ ਆਗੂ ਹਰਿੰਦਰ ਦੁਸਾਂਝ ਅਤੇ ਜਲੰਧਰ ਜਿਲੇ ਦੀ ਆਗੂ ਕੁਲਦੀਪ ਕੌਰ ਬੜਾ ਪਿੰਡ ਦੀ ਦੇਖ ਰੇਖ ਹੇਠ ਕੀਤੀ ਗਈ ਜਿਸ ਵਿਚ ਜਥੇਬੰਦੀ ਦੇ ਜਿਲਾ ਆਗੂ ,ਕੁਲਵਿੰਦਰ ਕੌਰ, ਪੁਸ਼ਪਿੰਦਰ ਕੌਰ, ਰਜਿੰਦਰਪਾਲ ਕੌਰ, ਬਲਾਕ ਪਾਸ਼ਟਾ ਦੇ ਆਗੂ ਆਸ਼ਮਾ,ਰਾਜਦੀਪ ਕੌਰ,ਹਰਵਿੰਦਰ ਕੌਰ, ਟਿੱਬਾ ਤੋਂ ਜਸਬੀਰ ਕੌਰ ਸ਼ਾਮਲ ਹੋਏ।ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਦੇ ਆਸ਼ਾ ਵਰਕਰ ਤੇ ਫੈਸਿਲੀਟੇਟਰ ਵਿਰੋਧੀ ਵਤੀਰੇ ਨੂੰ ਲੈ ਕਿ ਕਪੂਰਥਲਾ ਦੇ ਸਮੂਹ ਬਲਾਕਾਂ ਵਿੱਚ ਮਿਤੀ 3 ਅਤੇ 4 ਨਵੰਬਰ ਮੁਕੰਮਲ ਕੰਮਾਂ ਦਾ ਬਾਈਕਾਟ ਕਰਕੇ ਹੜਤਾਲ ਕਰਨ ਉਪਰੰਤ ਬਲਾਕਾਂ ਦੇ ਵੱਖ ਵੱਖ ਥਾਵਾਂ ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਅਤੇ 5 ਨਵੰਬਰ ਨੂੰ ਮਾਣ ਭੱਤਾ ਕੱਚਾ-ਕੰਟਰੈਕਟ ਮੁਲਾਜ਼ਮ ਮੋਰਚੇ ਵਲੋਂ ਜਲੰਧਰ ਵਿਖੇ ਕੀਤੀ ਜਾ ਰਹੀ ਸੂਬਾਈ ਰੈਲੀ ਵਿੱਚ ਵਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ
