ਭਾਗ -6

ਸੋਸ਼ਲ ਮੀਡੀਆ ਤੇ ਲਾਇਵ ਹੋਕੇ ਕੀਮਤੀ ਭਗਤ ਨੇ ਦੜਾ-ਸਟਾ ਮਾਫੀਆ ਦੀ ਖੋਲੀ ਪੋਲ ਕਿਹਾ ਪੁਲਿਸ ਹੀ ਕਰਵਾ ਰਹੀ ਹੈ ਗੈਰ ਕਾਨੂੰਨੀ ਧੰਦਾ…

ਜਲੰਧਰ (ਰੋਹਿਤ ਅਰੋੜਾ) ਪੁਲਿਸ ਕਮਿਸ਼ਨਰੇਟ ਜਲੰਧਰ ਅੰਦਰ ਫ਼ਰਜ਼ੀ ਕੰਪਿਊਟਰ ਲਾਟਰੀ ਦੀ ਆੜ ਹੇਠ ਚਲ ਰਹੀਆਂ ਜੂਏ ਦੀਆਂ ਦੁਕਾਨਾਂ ਦੇ ਸ਼ਟਰ ਜਿਥੇ ਪੁਲਿਸ ਨੇ ਡਾਊਨ ਕਰਵਾ ਦਿੱਤੇ ਹਨ।ਦੂਸਰੇ ਪਾਸੇ ਸਤਾ ਧਾਰੀ ਪ੍ਰਭਾਵਸ਼ਾਲੀ ਨੇਤਾ ਦੇ ਖਾਸਮ ਖਾਸ ਸਟਾ ਕਿੰਗ ਸੁਨੀਲ ਅਤੇ ਇੰਦਰਜੀਤ ਦਾ ਫਰਜੀ ਕੰਪਿਊਟਰ ਲਾਟਰੀ ਦਾ ਕਾਰੋਬਾਰ ਬਸਤੀ ਦਾਨਿਸ਼ਮੰਦਾ,ਮਾਡਲ ਹਾਊਸ,ਭਾਰਗੋ ਕੈਂਪ,ਅਵਤਾਰ ਨਗਰ ਰੋਡ,ਨਿਊ ਦਸ਼ਮੇਸ਼ ਨਗਰ ਰੋਡ,ਬਸਤੀ ਸ਼ੇਖ ਚ ਬੀਨਾ ਕਿਸੇ ਡਰ ਖੌਫ ਚਲ ਰਿਹਾ ਹੈ।ਇਹ ਗੋਰਖਧੰਧਾ ਸਤਾ ਦੇ ਸਰਕੰਸ਼ਨ ਅਤੇ ਵੱਡੇ ਨੇਤਾ ਦੀ ਸ਼ਤਰਸ਼ਾਇਆ ਹੇਠ ਚਲ ਰਿਹਾ ਹੈ।ਫਰਜੀ ਕੰਪਿਉਟਰ ਲਾਟਰੀ ਦਾ ਮਾਮਲਾ ਪਿਛਲੇ ਵਰ੍ਹੇ ਵੀ ਖੂਬ ਅਖਬਾਰਾਂ ਦੀਆਂ ਸੁਰਖੀਆਂ ਚ ਰਿਹਾ ਅਤੇ ਪੁਲਿਸ ਨੇ ਦੜੇ-ਸਟੇ ਦੀਆਂ ਦੁਕਾਨਾਂ ਦੇ ਸ਼ਟਰ ਵੈਸਟ ਹਲਕੇ ਅੰਦਰ ਬੰਦ ਕਰਵਾ ਦਿਤੀਆਂ ਸੀ ਪਰ ਸਟਾ ਕਿੰਗ ਨੇ ਆਪਣੇ ਰਾਜਨੀਤਿਕ ਆਕਾ ਦੀ ਸ਼ਹਿ ਤੇ ਆਪਣਾ ਹੀ ਸੌਫਟਵੇਅਰ ਤਿਆਰ ਕਰਵਾ ਲਿਆ ਅਤੇ ਬਸਤੀ ਦਾਨਿਸ਼ਮੰਦਾ ਵਿਚ ਇਕ ਕਿਰਾਏ ਦੀ ਕੋਠੀ ਲੈ ਲਈ ਜਿਥੇ ਇਹ ਸਾਰਾ ਦੜੇ-ਸਟੇ ਦਾ ਨੈਟਵਰਕ ਚਲਾਉਂਦਾ ਹੈ।ਜਾਣਕਾਰ ਦਸਦੇ ਹਨ ਕਿ ਇਸ ਨੇ ਕੁਛ ਕਥਿਕ ਨਾਮਾਨਾਗਰ ਵੀ ਆਪਣੇ ਨਾਲ ਗੰਢੇ ਹੋਏ ਹਨ।ਜਿਨ੍ਹਾਂ ਦੀ ਇਹ ਮਹੀਨੇ ਬਾਦ ਵੰਗਾਰ ਵੀ ਭਰਦਾ ਹੈ।ਇਸ ਉਤੇ ਵੱਡੇ ਰਾਜਨੀਤਿਕ ਨੇਤਾ ਦਾ ਹੱਥ ਹੋਣ ਕਾਰਨ ਕੋਈ ਵੀ ਪੁਲਿਸ ਅਧਿਕਾਰੀ ਇਸ ਉਤੇ ਕੋਈ ਕਾਰਵਾਈ ਨਹੀਂ ਕਰ ਰਿਹਾ।ਇੱਥੋਂ ਤੱਕ ਕਿ ਪੱਤਰਕਾਰਾਂ ਵਲੋਂ ਕੀਤੇ ਗਏ ਸਟਿੰਗ ਅਪ੍ਰੇਸ਼ਨ ਚ ਵੀ ਸਟੇ ਦੀਆਂ ਦੁਕਾਨਾਂ ਚਲਾਉਣ ਵਾਲੇ ਕਰਿੰਦਿਆਂ ਨੇ ਦੁਕਾਨਾਂ ਦੇ ਮਾਲਿਕ ਸੁਨੀਲ ਦਾ ਹੀ ਨਾਮ ਲਿਆ ਸੀ।ਪੁਲਿਸ ਨੇ ਸੁਨੀਲ ਉਪਰ ਕੋਈ ਕਾਰਵਾਈ ਨਹੀਂ ਕੀਤੀ।ਜਾਣਕਾਰ ਇਹ ਵੀ ਦਸਦੇ ਹਨ ਕਿ ਸੁਨੀਲ ਦਾ ਇਕ ਵੱਡੇ ਸ਼ਰਾਬ ਤਸਕਰ ਦੇ ਨਾਲ ਸਬੰਧ ਹਨ ਤੇ ਇਸ ਸ਼ਰਾਬ ਤਸਕਰ ਦੇ ਨਾਲ ਮਿਲਕੇ ਫਰਜੀ ਕੰਪਿਊਟਰ ਲਾਟਰੀ ਦਾ ਹੁਣ ਕਾਰੋਬਾਰ ਕਰ ਰਿਹਾ ਹੈ।ਸ਼ਰਾਬ ਤਸਕਰ ਪੁਲਿਸ ਦਾ ਮੁਖਵਰ ਵੀ ਦੱਸਿਆ ਜਾਂਦਾ ਹੈ ਇਹ ਸ਼ਰਾਬ ਤਸਕਰ ਆਪਣੀ ਸ਼ਰਾਬ ਵੇਚਣ ਲਈ ਦੂਸਰੇ ਤਸਕਰਾਂ ਉਤੇ ਪੁਲਿਸ ਦੇ ਰੇਡ ਕਰਵਾਕੇ ਉਨ੍ਹਾਂ ਉਤੇ ਪਰਚੇ ਦਰਜ਼ ਕਰਵਾਉਂਦਾ ਹੈ ਇਹ ਸ਼ਰਾਬ ਤਸਕਰ ਦੀ ਸਪਲਾਈ ਵੱਡੇ ਪੱਧਰ ਤੇ ਦੱਸੀ ਜਾਂਦੀ ਹੈ।ਇਹ (ਬੀ) ਅਖਰ ਵਾਲੇ ਸ਼ਰਾਬ ਤਸਕਰ ਦੇ ਸਬੰਧ ਇਕ ਪ੍ਰਭਾਵਸ਼ਾਲੀ ਨੇਤਾ ਦੇ ਨਾਲ ਹਨ।ਜਦ ਕੀਤੇ ਭੁਲ ਭੁਲੇਖੇ ਪੁਲਿਸ ਇਸ ਦੀ ਸ਼ਰਾਬ ਫੜਨ ਦੀ ਕੋਸ਼ਿਸ਼ ਕਰਦੀ ਹੈ ਤਾਂ ਇਹ ਸਿੱਧੀ ਗਲ ਆਪਣੇ ਰਾਜਨੀਤਿਕ ਨੇਤਾ ਦੇ ਨਾਲ ਫੋਨ ਤੇ ਕਰਵਾ ਦਿੰਦਾ ਹੈ ਤਾਂ ਪੁਲਿਸ ਕੋਈ ਕਾਰਵਾਈ ਕਰਨ ਦੀ ਬਜਾਏ।ਓਥੇ ਵਾਪਿਸ ਤੁਰ ਜਾਂਦੀ ਹੈ।ਇਹ ਤਸਕਰ ਸ਼ਰਾਬ ਦੇ ਨਾਲ ਨਾਲ ਦੜੇ-ਸਟੇ ਦਾ ਵੀ ਗੋਰਖਧੰਧਾ ਸੁਨੀਲ ਨਾਲ ਮਿਲਕੇ ਕਰ ਰਿਹਾ ਹੈ।ਬਸਤਿਆਤ ਖੇਤਰ ਦੇ ਲੋਕਾਂ ਨੇ ਕਈ ਵਾਰ ਦੜੇ-ਸਟੇ ਮਾਫੀਆ ਦੇ ਖਿਲਾਫ ਆਵਾਜ ਵੀ ਬੁਲੰਦ ਕੀਤੀ ਹੈ।ਸਾਬਕਾ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਤੇ ਮਜੂਦਾ ਸ਼੍ਰੋਮਣੀ ਅਕਾਲੀ ਦਲ ਐਸ ਸੀ ਵਿੰਗ ਦੇ ਉੱਪ ਪ੍ਰਧਾਨ ਪੰਜਾਬ ਕੀਮਤੀ ਭਗਤ ਹਰ ਨਿਤ ਦਿਨ ਸੋਸ਼ਲ ਮੀਡੀਆ ਤੇ ਲਾਈਵ ਹੋਕੇ ਹਲਕੇ ਚ ਵਿਕ ਰਹੀ ਨਜਾਇਜ਼ ਸ਼ਰਾਬ,ਚਿੱਟਾ ਅਤੇ ਦੜੇ-ਸਟੇ ਦੀਆਂ ਦੁਕਾਨਾਂ ਚਲਾਉਣ ਵਾਲਿਆ ਦੇ ਖਿਲਾਫ ਬੋਲਦੇ ਹਨ ਅਤੇ ਇਨ੍ਹਾਂ ਉੱਪਰ ਕਾਰਵਾਈ ਕਰਨ ਦੀ ਮੰਗ ਵੀ ਕਰ ਰਹੇ ਹਨ ਪਰ ਪਤਾ ਨਹੀਂ ਪੁਲਿਸ ਗੈਰ ਕਾਨੂੰਨੀ ਢੰਗ ਨਾਲ ਕੰਮ ਕਰਨ ਵਾਲਿਆਂ ਦੇ ਉਤੇ ਪੁਲਿਸ ਕਾਰਵਾਈ ਕਿਊ ਨਹੀਂ ਕਰ ਰਹੀ।ਆਖਿਰ ਕਿ ਹੈ ਇਸਦੇ ਪਿੱਛੇ ਰਾਜ ਲੋਕ ਪੁਲਿਸ ਕਮਿਸ਼ਨਰ ਤੋਂ ਮੰਗ ਰਹੇ ਹਨ ਨਸ਼ਾ ਮੁਕਤ ਕਰਨ ਲਈ ਇਨਸਾਫ ਦੀ ਮੰਗ।