
ਤੂਫ਼ਾਨੀ ਨਿਊਜ਼ ਦੀ ਖਬਰ ਦਾ ਹੋਇਆ ਅਸਰ,ਗੁਲੂ ਦੀਆਂ ਦੁਕਾਨਾਂ ਦੇ ਸ਼ਟਰ ਡਾਉਣ
ਜਲੰਧਰ (ਰੋਹਿਤ ਅਰੋੜਾ) ਪੁਲਿਸ ਕਮਿਸ਼ਨਰੇਟ ਜਲੰਧਰ ਦੀ ਹੱਦ ਅੰਦਰ ਆਉਂਦੇ ਅਰਬਨ ਸਟੇਟ,ਗੜਾ,ਕੈਂਟ ਚ ਫ਼ਰਜ਼ੀ ਕੰਪਿਊਟਰ ਲਾਟਰੀ ਦੀ ਆੜ ਹੇਠ ਚਲ ਰਹੀਆਂ ਜੂਏ ਦੀਆਂ ਦੁਕਾਨਾਂ ਦੀ ਖਬਰ ਤੂਫ਼ਾਨੀ ਨਿਊਜ਼ ਵਲੋਂ ਲੜੀ ਵਾਰ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਹਨ।ਜਿਸ ਨੂੰ ਪੜ੍ਹਦਿਆਂ ਹੀ ਪ੍ਰਸ਼ਾਸਨ ਹਰਕਤ ਚ ਆਇਆ ਤੇ ਪ੍ਰਸ਼ਾਸਨ ਨੇ ਗੈਰ ਕਾਨੂੰਨੀ ਟੰਗ ਨਾਲ ਦੜੇ-ਸਟੇ ਦੀਆਂ ਦੁਕਾਨਾਂ ਤੇ ਕਾਰਵਾਈ ਕੀਤੀ ਤੇ ਦੁਕਾਨਾਂ ਦੇ ਸ਼ਟਰ ਡਾਉਣ ਹੋ ਗਏ।ਜਾਣਕਾਰ ਦਸਦੇ ਹਨ ਕਿ ਇਹ ਦੁਕਾਨਾਂ ਗੁਲੂ ਦੀਆ ਹਨ।

ਗੁਲੂ ਇਕ ਸੰਗਠਨ ਦਾ ਕਥਿਕ ਪ੍ਰਧਾਨ ਵੀ ਆਪਣੇ ਆਪ ਨੂੰ ਦਸਦਾ ਹੈ।ਸਟਾ ਕਿੰਗ ਬਣਨ ਤੋਂ ਪਹਿਲਾਂ ਇਹ ਕਬਾੜ ਅਤੇ ਸ਼ੀਸ਼ੇ ਦਾ ਕੰਮ ਕਰਦਾ ਸੀ।ਬਸ ਸਟੈਂਡ ਦੇ ਲਾਗੇ ਇਸ ਦੀਆਂ ਸਟੇ ਦੀਆਂ ਦੁਕਾਨਾਂ ਚਲਦੀਆਂ ਸਨ।ਇਹ ਥੋੜੇ ਹੀ ਸਮੇਂ ਵਿਚ ਦੜੇ-ਸਟੇ ਦੇ ਕੰਮ ਤੋਂ ਕਰੋੜਪਤੀ ਬਣ ਗਿਆ।ਇਸ ਸਟਾ ਕਿੰਗ ਦੀ ਕਈ ਖਾਖੀ ਵਾਲਿਆ ਨਾਲ ਵੀ ਇਸਦੀ ਸੈਟਿੰਗ ਹੈ।ਕਥਿਕ ਤੋਰ ਤੇ ਕੁਛ ਨਾਮਾਗਾਰਾ ਨੂੰ ਵੰਗਾਰ ਭਰਦਾ ਹੈ।ਪੁਲਿਸ ਕਮਿਸ਼ਨਰ ਨੌਂਨਿਹਾਲ ਸਿੰਘ ਦੇ ਧਿਆਨ ਚ ਇਹ ਮਾਮਲਾ ਆਉਂਦੀਆਂ ਹੀ ਪੂਰੇ ਸ਼ਹਿਰ ਚ ਸਟੇ ਦੀਆਂ ਦੁਕਾਨਾਂ ਦੇ ਸ਼ਟਰ ਡਾਉਣ ਹੋ ਗਏ।ਸਟਾ ਮਾਫੀਆ ਦੇ ਸਾਹ ਸੁਕ ਗਏ।ਜਾਣਕਾਰ ਦਸਦੇ ਹਨ ਕਿ ਕਰੋੜਪਤੀ ਬਣਨ ਦੇ ਚਾਹ ਚ ਇਕ ਹਲਵਾਈ ਵੀ ਲਾਟਰੀ ਕਿੰਗ ਮੋਤੀ ਨਾਂ ਦੇ ਵਿਅਕਤੀ ਨਾਲ ਮਿਲਕੇ ਖਾਇਵਾਲ ਦਾ ਧੰਧਾ ਕਰ ਰਿਹਾ ਹੈਂ।ਇਸਦਾ ਵੀ ਡਾਟਾ ਪੁਲਿਸ ਅਧਿਕਾਰੀਆਂ ਨੇ ਇਕੱਠਾ ਕਰ ਲਿਆ ਹੈ।ਕਿਸੇ ਵੇਲੇ ਵੀ ਇਸ ਉਪਰ ਹੋ ਸਕਦੀ ਹੈ ਵੱਡੀ ਕਾਰਵਾਈ।