ਨੇਤਾ ਜੀ ਨੇ ਪਲਾਈ ਫੈਕਟਰੀ ਤੇ ਬਣੀ ਨਜਾਇਜ਼ ਕਾਲੋਨੀ ਦਾ ਕਿਉਂ ਨਹੀਂ ਕੀਤਾ ਵਿਰੋਧ !
ਕਮਰਸ਼ੀਅਲ ਬਿਲਡਿੰਗ ਦੀ ਕਿਉਂ ਕਰ ਰਿਹਾ ਹੈ ਨੇਤਾ ਵਿਰੋਧ ਕਿ ਹੈ ਰਾਜ਼ !
ਜਲੰਧਰ (ਬਿਊਰੋ ਰਿਪੋਰਟ ) ਵਿਧਾਨਸਭਾ ਸਭਾ ਹਲਕਾ ਜਲੰਧਰ ਵੈਸਟ ਚ ਪੈਂਦੇ ਵਾਰਡ ਨੰਬਰ 43 ਦੇ ਮੁਹੱਲਾ ਗੁਰੂ ਨਾਨਕ ਨਗਰ ਵਿੱਖੇ ਪਲਾਈ ਫੈਕਟਰੀ ਦੀ ਜ਼ਮੀਨ ਤੇ ਬਣੀ ਨਜਾਇਜ਼ ਕਾਲੋਨੀ ਤੋਂ ਬਾਦ ਹੁਣ ਇਸੇ ਹੀ ਰੋਡ ਤੇ ਨਜਾਇਜ਼ ਕਮਰਸ਼ੀਅਲ ਦੁਕਾਨਾਂ ਦੀ ਉਸਾਰੀ ਧੜਾ-ਧੜ ਕੀਤੀ ਜਾ ਰਹੀ ਹੈ।ਜਾਣਕਾਰ ਦਸਦੇ ਹਨ ਕਿ ਦੁਕਾਨਾਂ ਦੀ ਉਸਾਰੀ ਕਰਨ ਵਾਲੇ ਬਿਲਡਰ ਨੇ ਅੱਜ ਤੋਂ ਕੁਝ ਸਮਾਂ ਪਹਿਲਾਂ ਇਸੇ ਹੀ ਮੁਹੱਲੇ ਵਿੱਚ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮਿਲਕੇ ਫੈਕਟਰੀ ਬਣਾ ਲਈ ਸੀ।ਹੁਣ ਇਸ ਬਿਲਡਰ ਨੇ ਦੁਕਾਨਾਂ ਦੀ ਉਸਾਰੀ ਬੀਨਾ ਕਿਸੇ ਡਰ ਖੌਫ ਨਜਾਇਜ਼ ਢੰਗ ਨਾਲ ਸ਼ੁਰੂ ਕੀਤੀ ਹੋਈ ਹੈ।ਜਾਣਕਾਰ ਦਸਦੇ ਹਨ ਕਿ ਪਲਾਈ ਫੈਕਟਰੀ ਵਾਲੀ ਜ਼ਮੀਨ ਤੇ ਬਣੀ ਕਾਲੋਨੀ ਦੀ ਉਸਾਰੀ ਇਕ ਨੇਤਾ ਵਲੋਂ ਦੁਕਾਨ ਗਿਫ਼੍ਟ ਚ ਮੰਗੀ ਗਈ ਸੀ।ਨੇਤਾ ਦੀ ਡਿਮਾਂਡ ਕਾਲੋਨੀ ਨਾਇਜਰ ਮਾਫੀਆ ਨੇ ਪੂਰੀ ਕਰ ਦਿੱਤੀ ਨੇਤਾ ਜੀ ਨੇ ਇਸ ਕਾਲੋਨੀ ਦੇ ਖਿਲਾਫ ਦਬੀ ਜ਼ੁਬਾਨ ਦੇ ਨਾਲ ਵੀ ਕੋਈ ਕਾਰਵਾਈ ਕਰਨ ਦੇ ਲਈ ਆਵਾਜ਼ ਨਹੀਂ ਚੁੱਕੀ ਤੇ ਹੁਣ ਜਿਥੇ ਇਸ ਨੇਤਾ ਦੀ ਸੈਟਿੰਗ ਨਹੀਂ ਹੋਈ ਓਥੇ ਇਹ ਨੇਤਾ ਗੈਰ ਕਾਨੂੰਨੀ ਢੰਗ ਨਾਲ ਕਮਰਸ਼ੀਅਲ ਦੁਕਾਨਾਂ ਦੀ ਉਸਾਰੀ ਨੂੰ ਗੈਰ ਕਾਨੂੰਨੀ ਢੰਗ ਨਾਲ ਬਣਾਉਣ ਦੇ ਬਿਆਨ ਦੇ ਰਿਹਾ ਹੈ।ਅਖੀਰ ਕਿ ਹੈ ਇਸ ਦੇ ਪਿੱਛੇ ਰਾਜ਼ ? ਨਗਰ ਦੇ ਲੋਕ ਪੁੱਛ ਰਹੇ ਹਨ ਸਵਾਲ।


