ਬੀਤੇ ਵੀਰਵਾਰ ਦੀਵਾਲੀ ਵਾਲੇ ਦਿਨ ਜਲੰਧਰ ਦੇ ਬੂਟਾ ਪਿੰਡ ਵਿੱਚ ਪਟਾਕੇ ਚਲਾਨ ਨੂੰ ਲੈ ਕੇ ਦੋ ਧਿਰਾਂ ਵਿਚ ਹੋਈ ਲੜਾਈ। ਪੀੜਿਤ ਸਮੀਰ ਅਤੇ ਮੋਹੱਲਾ ਵਸਿਆ ਨੇ ਆਰੋਪ ਲਗਾਇਆ ਕਿ ਉਨ੍ਹਾਂ ਦੇ ਛੋਟੇ ਬੱਚੇ ਆਪਣੇ ਘਰ ਦੇ ਬਾਹਰ ਦੀਵਾਲੀ ਦੀ ਰਾਤ ਪਟਾਕੇ ਚਲਾ ਰਹੇ ਸਨ ਪਰ ਉਹਨਾਂ ਦੇ ਘਰ ਦੇ ਸਾਹਮਣੇ ਰਹਿਣ ਵਾਲੇ ਸੇਮ ਭੱਟੀ ਅਤੇ ਉਸਦੇ ਸਾਥੀਆਂ ਨੇ ਬਿਨਾਂ ਕਿਸੇ ਗੱਲ ਤੋਂ ਛੋਟੇ ਬੱਚਿਆਂ ਨਾਲ ਗਾਲੀ-ਗਲੋਚ ਕੀਤੀ ਅਤੇ ਲੜਾਈ ਝਗੜਾ ਕੀਤਾ। ਇੰਨਾ ਹੀ ਨਹੀਂ ਮੋਹੱਲੇ ਵਾਲਿਆਂ ਨੇ ਦੱਸਿਆ ਕਿ ਸੇਮ ਭੱਟੀ ਅਤੇ ਉਸਦੇ ਸਾਥੀਆ ਵਲੋਂ ਬੀਅਰ ਦੀ ਬੋਤਲਾਂ ਨਾਲ ਸਮੀਰ ਦੇ ਘਰ ਹਮਲਾ ਕਰ ਦਿਤਾ, ਜਿਸ ਵਿੱਚ ਸਮੀਰ ਅਤੇ ਦੋ ਹੋਰ ਨੌਜਵਾਨ ਬੂਰੀ ਤਰਾਂ ਜਖਮੀ ਹੋ ਗਏ।

ਅੱਗੇ ਪੀੜਤ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਇਸ ਸਬੰਧੀ ਥਾਣਾ 6 ਵਿੱਚ ਲਿਖਤ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ ਅਤੇ ਘਾਇਲ ਹੋਏ ਨੌਜਵਾਨਾਂ ਦੀ ਐਮ ਐਲ ਆਰ ਰਿਪੋਰਟ ਵੀ ਦੇ ਦਿਤੀ ਹੈ ਪਰ ਪੁਲਸ ਵੱਲੋਂ ਅਜੇ ਤਕ ਆਰੋਪੀਆਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਮੁਹੱਲਾ ਵਾਸੀਆਂ ਨੇ ਪੁਲਸ ਤੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਪੁਲਸ ਉਲਟਾ ਪੀੜਤਾਂ ਨੂੰ ਵੀ ਡਰਾ ਧਮਕਾ ਰਹੀ ਹੈ ਅਤੇ ਰਾਜ਼ੀਨਾਮੇਂ ਲਈ ਦਬਾਅ ਪਾ ਰਹੀ।

ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਇਸ ਸੇਮ ਭੱਟੀ ਤੇ ਪਹਿਲੇ ਵੀ ਥਾਣਾ 6 ਚ ਕਈ ਮਾਮਲੇ ਦਰਜ ਹਨ।

Leave a Reply

Your email address will not be published. Required fields are marked *

error: Content is protected !!