ਸਤਿਗੁਰੂ ਕਬੀਰ ਮੁੱਖ ਮੰਦਿਰ, ਭਾਰਗਵ ਨਗਰ, ਜਲੰਧਰ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਪੰਜਾਬ ਦੀਆਂ ਅਹਿਮ ਸ਼ਖ਼ਸੀਅਤਾਂ ਨੇ ਹਿੱਸਾ ਲਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜ੍ਹੋਂ ਪਹੁੰਚੇ ਅੰਮ੍ਰਿਤਪਾਲ ਸਿੰਘ ਜਿਸ ਨੇ ਆਈ.ਏ.ਐੱਸ ਦੀ ਪ੍ਰੀਖਿਆ ਪਾਸ ਕਰਕੇ ਆਈ.ਏ.ਐੱਸ ਅਧਿਕਾਰੀ ਬਣਨ ਦਾ ਮੁਕਾਮ ਹਾਸਿਲ ਕੀਤਾ। ਉਪਰੰਤ ਆਲ ਇੰਡੀਆ ਭਗਤ ਮਹਾਂਸਭਾ ਵੱਲੋਂ ਸਿਰੋਪਾ ਪਾ ਕੇ ਅਤੇ ਮੈਮੰਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਦੇ ਮਾਤਾ ਸ਼੍ਰੀਮਤੀ ਸੁਨੀਤਾ ਭਗਤ ਅਤੇ ਪਿਤਾ ਸ਼੍ਰੀ ਜਗਦੀਸ਼ ਭਗਤ ਨੂੰ ਵੀ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ। ਸਤਿਗੁਰੂ ਕਬੀਰ ਮੁੱਖ ਮੰਦਿਰ ਕਮੇਟੀ ਵੱਲੋਂ ਵੀ ਉਨ੍ਹਾਂ ਸਤਿਗੁਰੂ ਕਬੀਰ ਜੀ ਦੀ ਫੋਟੋ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ‘ਤੇ ਹਾਜ਼ਰ ਪ੍ਰੋਫ਼ੈਸਰ ਰਾਜ ਕੁਮਾਰ, ਰਾਸ਼ਟਰੀਯ ਪ੍ਰਧਾਨ ਨੇ ਕਿਹਾ ਕਿ ਬੱਚਿਆਂ ਨੂੰ ਚੰਗੀ ਸਿਖਿਆ ਅੱਜ ਦੇ ਸਮੇ ਦੀ ਲੋੜ ਹੈ।, ਰੋਸ਼ਨ ਲਾਲ ਭਗਤ, ਸਟੇਟ ਕੋਆਰਡੀਨੇਟਰ ਜੀ ਨੇ ਕਿਹਾ ਕਿ ਸਾਨੂੰ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਮਿਸ਼ਨ Pay back to the society ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ। ਅਮ੍ਰਿਤਪਾਲ ਸਿੰਘ ਭਗਤ ਜੀ ਨੇ ਕਿਹਾ ਕਿ ਸਾਨੂੰ ਲੜਕੀਆਂ ਦੀ ਸਿਖਿਆ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਇਸ ਮੌਕੇ ਤੇ ਪਹੁੰਚਣ ਵਾਲਿਆਂ ਵਿਚ ਰਾਜ ਕੁਮਾਰ ਪ੍ਰਿੰਸ,ਪ੍ਰੋ ਰਣਜੀਤ ਕੁਮਾਰ,ਸਤੀਸ਼ ਭਗਤ,ਵਿਜੈ ਭਗਤ, ਰਾਜ ਕੁਮਾਰ ਭਗਤ,ਰੇਖਾ ਭਗਤ,ਨਿਧਿ ਭਗਤ,ਸਤੀਸ਼ ਭਗਤ,ਚੇਅਰਮੈਨ,ਰਾਕੇਸ਼ ਭਗਤ,ਪ੍ਰਧਾਨ, ਗੋਪਾਲ ਕ੍ਰਿਸ਼ਨ ਭਗਤ, ਧਰਮ ਪਾਲ ਭਗਤ, ਜ਼ਿਲ੍ਹਾ ਪ੍ਰਧਾਨ ਪਠਾਨਕੋਟ, ਭਾਗੂ ਰਾਮ, ਜ਼ਿਲ੍ਹਾ ਪ੍ਰਧਾਨ, ਸਤਿਗੁਰੂ ਕਬੀਰ ਸਾਹਿਬ ਵੈਲਫ਼ੇਅਰ ਸੁਸਾਇਟੀ ਪਠਾਨਕੋਟ ਤੇ ਹੋਰਾਂ ਨੇ ਸਤਿਗੁਰੂ ਕਬੀਰ ਸਾਹਿਬ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਅਤੇ ਸੰਘਰਸ਼’ਤੇ ਚਾਨਣਾ ਪਾਇਆ। ਅੰਮ੍ਰਿਤਪਾਲ ਸਿੰਘ ਆਈਏਐੱਸ ਨੇ ਬੱਚਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਤੇ ਉਨ੍ਹਾਂ ਨੂੰ ਉੱਚ ਅਧਿਕਾਰੀ ਬਣਨ ਕਾਬਲ ਹੋਣ ਦੇ ਟਿਪਸ ਦਿੱਤੇ। ਇਸ ਮੌਕੇ ‘ਤੇ ਸੁਰਿੰਦਰ ਪਾਲ ਭਗਤ ਲਮੀਨੀ ……. ਹਾਜ਼ਰ ਸਨ

