ਜਲੰਧਰ (ਰੋਹਿਤ ਅਰੋਡ਼ਾ ): ਜਿਵੇ ਕਿ ਤੁਸੀਂ ਸਾਰੇ ਜਾਂਦੇ ਹੀ ਹੋ ਕਿ ਜਲੰਧਰ ਸ਼ਾਹਰ ਚ ਸਤਨਾਮ ਨਗਰ ਚ’ ਬੀਐਸਐਫ ਕਾਲੋਨੀ ਦੇ ਕੋਲ ਇਕ R1 INN ਹੋਟਲ ਬਣਾਇਆ ਗਿਆ ਹੈ ਜਿਸ ਦਾ ਮਾਲਿਕ ਸ਼ਹਿਰ ਦੀ ਨਾਮੀ ਇਲੈਕਟ੍ਰਾਨਿਕ ਚੇਨ ਦਾ ਮਾਲਿਕ ਵੀ ਹੈ।

ਇਹ ਹੋਟਲ ਇਕ ਰਿਹਾਇਸ਼ੀ ਇਲਾਕੇ ਚ ਬਣਾਇਆ ਹੋਇਆ ਹੈ, ਇਸ ਹੋਟਲ ਦਾ ਨਕਸ਼ਾ ਨਾ ਤਾਂ ਨਗਰ ਨਿਗਮ ਜਲੰਧਰ ਵਲੋਂ ਪਾਸ ਕੀਤਾ ਗਿਆ ਹੈ ਤੇ ਨਾ ਹੀ ਇਸ ਹੋਟਲ ਨੂੰ ਚਲਾਣ ਦੀ ਮਨਜ਼ੂਰੀ ਕਿਸੀ ਸਰਕਾਰੀ ਮਹਿਕਮੇ ਵਲੋਂ ਨਹੀਂ ਲੀਤੀ ਗਈ ਹੈ। ਸੂਤਰ ਦੱਸਦੇ ਹਨ ਕਿ ਇਸ ਹੋਟਲ ਦੇ ਮਾਲਿਕ ਇਕ ਇਲੈਕਟ੍ਰਾਨਿਕ ਚੇਨ ਦਾ ਮਾਲਿਕ ਹੈ ਤੇ ਇਸ ਹੋਟਲ ਚ ਕਿਥੇ ਨ ਕਿਥੇ ਨਾਜਾਇਜ ਕਮਾਈ ਦਾ ਹਿੱਸਾ ਇਸ ਹੋਟਲ ਚ ਲੱਗਿਆ ਹੋਣਾ ਜਾਪਦਾ ਹੈ।

ਆਓ ਅੱਜ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਇਕ ਇਲੈਕਟ੍ਰਾਨਿਕ ਦੀ ਦੁਕਾਨ ਵਾਲਾ ਬਨਾਇਆ ਇਸ ਨਾਜਾਇਜ R1 INN ਹੋਟਲ ਦਾ ਮਾਲਿਕ, ਕਿਵੇ ਇਸ ਦੇ ਮਾਲਿਕ ਨੇ ਇਲੈਕਟ੍ਰਾਨਿਕ ਦੀ ਦੁਕਾਨ ਚ ਲੋਕਾਂ ਨਾਲ ਹਰ ਫੇਰ ਕਰਕੇ ਕਮਾਏ ਪੈਸੇ ?

ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਤੋਂ ਪਤਾ ਲਗਾ ਹੈ ਕਿ ਜਦ ਵੀ ਕੋਈ ਇਸ ਦੀ ਇਲੈਕਟ੍ਰੋਨਿਕ ਦੀ ਦੁਕਾਨ ਤੇ ਸਮਾਨ ਖਰੀਦਣ ਲਈ ਜਾਣਦਾ ਹੈ ਤਾਂ ਇਹ ਲੋਕਾਂ ਨੂੰ ਦੁਕਾਨ ਤੇ ਸਾਮਨ ਕੁਛ ਹੋਰ ਦਿਖਾਂਦਾ ਹੈ ਤੇ ਲੋਕਾਂ ਦੇ ਘਰ ਸਾਮਨ ਕੁਛ ਹੋਰ ਭੇਜਦਾ ਹੈ ਅਗੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਕਈ ਵਾਰ ਇਸ ਇਲੈਕਟ੍ਰਾਨਿਕ ਚੇਨ ਦੇ ਮਾਲਿਕ ਠੱਗੀ ਦੀ ਸਾਰੀਆਂ ਹੱਦਾਂ ਪਰ ਕਰਕੇ ਲੋਕਾਂ ਦੇ ਘਰ ਡਿਫੈਕਟਿਵ ਇਲੈਕਟ੍ਰਾਨਿਕ ਦੇ ਸਾਮਨ ਦੀ ਡਿਲੀਵਰੀ ਵੀ ਕੀਤੀ ਜਾਂਦੀ ਹੈ , ਇਨਾ ਹੀ ਨਹੀਂ ਲੋਕਾਂ ਇਹ ਵੀ ਕਹਿਣਾ ਹੈ ਕਿ ਜਦ ਕੋਈ ਇਸ ਦੁਕਾਨਦਾਰ ਵਲੋਂ ਭੇਜੇ ਗਏ ਡਿਫੈਕਟਿਵ ਸਾਮਨ ਦਾ ਵਿਰੋਧ ਕੀਤਾ ਜਾਂਦਾ ਹੈ ਤਾਂ ਇਸ ਦਾ ਮਾਲਿਕ ਗ੍ਰਾਹਕ ਨਾਲ ਪੁੱਠਾ ਸਿੱਧਾ ਬੋਲਣ ਲੱਗ ਜਾਂਦਾ ਹੈ ਤੇ ਆਪਣਾ ਰਾਜਨੇਤਾਵਾਂ ਨਾਲ ਸਬੰਧ ਹੋਣਾ ਦਾ ਡਰਾਵਾ ਦੇਣ ਤੋਂ ਵੀ ਪਰਹੇਜ ਨਹੀਂ ਕਰਦਾ।

ਅਗਲੇ ਭਾਗ ਚ ਦੱਸਾਂਗੇ ਕਿ ਕਿਵੇਂ ਇਸ ਇਲੈਕਟ੍ਰੋਨਿਕ ਚੇਨ ਦੇ ਮਾਲਿਕ ਨੇ ਟੈਕਸ ਚ ,ਜੀ ਏਸ ਟੀ ਚ ਸਰਕਾਰ ਨੂੰ ਕਰੋੜਾਂ ਦਾ ਚੁਣਾ ਲਗਾ ਕੇ ਕਾਲੀ ਕਮਾਈ ਤੋਂ ਬਣਾਇਆ ਹੈ ਇਹ R1 INN ਹੋਟਲ।

Leave a Reply

Your email address will not be published. Required fields are marked *

error: Content is protected !!