ਅੱਜ ਪੰਚਾਇਤ ਸਕੱਤਰ ਯੂਨੀਅਨ ਪੰਜਾਬ ਦੀ ਵਿਸ਼ੇਸ਼ ਚਿੰਤਨ ਮੰਥਨ ਮੀਟਿੰਗ ਡਾਕਟਰ ਅੰਬੇਡਕਰ ਭਵਨ ਜਲੰਧਰ ਵਿਖੇ ਸੁਖਪਾਲ ਸਿੰਘ ਗਿੱਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਅੱਜ ਦੀ ਮੀਟਿੰਗ ਵਿੱਚ ਪੰਚਾਇਤ ਸਕੱਤਰਾਂ ਦੇ ਭੱਖਦਿਆਂ ਮੁਦਿੱਆਂ ਤੇ ਵੱਖ-ਵੱਖ ਬੁਲਾਰਿਆਂ ਨੇ ਵਿਚਾਰ ਚਰਚਾ ਕੀਤੀ ਪੰਚਾਇਤ ਸਕੱਤਰਾਂ ਵਲੋਂ ਹੇਠ ਲਿਖੀਆਂ ਮੰਗਾਂ ਸਰਕਾਰ ਪਾਸੋਂ ਜੋ ਕੇ ਬਿਲਕੁਲ ਵਾਜਿਬ ਹਨ ਨੂੰ ਮਨਾਉਣ ਲਈ ਅਪੀਲ ਕੀਤੀ ਕੀਤੀ

ਪੰਚਾਇਤ ਸਕੱਤਰਾਂ ਦੀ ਤਨਖਾਹ ਖਜਾਨੇ/ਹੈਡ ਵਿਚੋਂ ਕੀਤੀ ਜਾਵੇ, ਪੰਜਾਬ ਦੇ ਸਮੂਹ ਪੰਚਾਇਤ ਸਕੱਤਰਾਂ ਨੂੰ ਬਣਦੀ ਤਨਖਾਹ 01 ਤਰੀਕ ਤੋਂ 5 ਤਰੀਕ ਤੱਕ ਯਾਰੀ ਕਰਨੀ ਯਾਕੁਨੀ ਬਣਾਈਂ ਜਾਵੇ,ਜੋ ਪੰਚਾਇਤ ਸਕੱਤਰ ਪਿਛਲੇ 3 ਸਾਲ ਤੋਂ ਸੇਵਾ ਮੁਕਤ ਹੋਏ ਹਨ ਉਨ੍ਹਾਂ ਦੀ ਪੈਨਸ਼ਨ ਤੁਰੰਤ ਲਗਾੲੀ ਜਾਵੇ, ਪੰਜਾਬ ਦੀਆਂ ਸਮੂਹ ਗ੍ਰਾਮ ਪੰਚਾਇਤਾਂ/ਸ਼ਾਮਲਾਤ ਤੋਂ ਪੰਜਾਬ ਦੀਆਂ ਸਮੂਹ ਪੰਚਾਇਤ ਸੰਮਤੀਆਂ ਨੂੰ ਹੋਣ ਵਾਲੀ ਆਮਦਨ ਨੂੰ ਮੁੱਖ ਦਫਤਰ ਮੋਹਾਲੀ ਦੇ ਹੈਡ ਵਿੱਚ ਜਮ੍ਹਾਂ ਕੀਤਾ ਜਾਵੇ, ਪੰਚਾਇਤ ਸਕੱਤਰ ਗ੍ਰਾਮ ਪੰਚਾਇਤਾਂ ਦੇ ਅਕਾਊਂਟ ਦਾ ਕੰਮ ਕਰਦੇ ਹਨ ਇਸ ਕਰਕੇ ਉਨ੍ਹਾਂ ਨੂੰ ਅਕਾਊਂਟੈਂਟ ਦਾ ਪੇ ਗਰੇਡ ਦਿੱਤਾ ਜਾਵੇ, ਪੰਚਾਇਤ ਸਕੱਤਰ ਫੀਲਡ ਵਿੱਚ ਕੰਮ ਕਰਦੇ ਹਨ ਇਸ ਲਈ ਉਨ੍ਹਾਂ ਨੂੰ 3000 ਰੂਪੇ ਦੇ ਡੀਜ਼ਲ ਦੀ ਅਦਾਇਗੀ ਕੀਤੀ ਜਾਵੇ, ਪੰਚਾਇਤ ਸਕੱਤਰ ਨੂੰ ਈ ਓ ਪੀ ਐਸ ਦੀ ਬਣਦੀ ਤਰੱਕੀ ਦਿੱਤੀ ਜਾਵੇ, ਪੰਚਾਇਤ ਸਕੱਤਰ ਨੂੰ ਵਿਭਾਗ ਦੇ ਕੰਮਾਂ/ਡਿਊਟੀ ਚਾਰਟ ਤੋਂ ਬਾਹਰ ਜਾ ਕੇ ਜੋ ਵਾਧੂ ਕੰਮ ਦਿਤਾ ਜਾਂਦਾ ਹੈ ਉਹ ਬੰਦਾ ਕੀਤਾ ਜਾਵੇ, ਪੰਚਾਇਤ ਸਕੱਤਰਾਂ ਦੀਆਂ ਜੋ ਬਿਨਾਂ ਵਜ੍ਹਾ ਬਦਲੀਆਂ ਸੈਂਕੜੇ ਕਿਲੋਮੀਟਰ ਦੂਰ ਕੀਤੀਆਂ ਜਾਂਦੀਆਂ ਹਨ ਉਨ੍ਹਾਂ ਤੇ ਰੋਕ ਲਗਾਈ ਜਾਵੇ, ਮੁੱਖ ਦਫਤਰ ਮੋਹਾਲੀ ਵਿਖੇ ਪੰਚਾਇਤ ਸਕੱਤਰਾਂ ਵਾਸਤੇ ਘੱਟੋ ਘੱਟ 100 ਕੁਰਸੀਆਂ ਅਤੇ ਟੇਬਲ/ਸਮੇਤ ਫਰਨੀਚਰ ਵੈਟਿੰਗ ਰੂਮ ਆਲਾਟ ਕੀਤਾ ਜਾਵੇ,ਸਾਲ 2004 ਤੋਂ ਭਰਤੀ ਹੋਏ ਪੰਚਾਇਤ ਸਕੱਤਰਾਂ ਨੂੰ ਪਰਾਣੀ ਪੈਨਸ਼ਨ ਸਕੀਮ ਵਿਚ ਲਿਆਂਦਾ ਜਾਵੇ, ਪੰਚਾਇਤ ਸਕੱਤਰਾਂ ਦੀ ਬੰਦ ਕੀਤੀ ਤਨਖਾਹ ਤੁਰੰਤ ਰਲੀਜ਼ ਕੀਤੀ ਜਾਵੇ, ਜਿਸ ਤਰ੍ਹਾਂ ਪਟਵਾਰੀ ਨੂੰ ਬਸਤਾ ਭੱਤਾ ਮਿਲਦਾ ਹੈ ਪੰਚਾਇਤ ਸਕੱਤਰ ਨੂੰ ਵੀ ਦਿੱਤਾ ਜਾਵੇ, ਪੰਚਾਇਤ ਸਕੱਤਰਾਂ ਦੇ ਸੀ ਪੀ ਐਫ ਦਾ ਰਹਿੰਦਾ ਬਕਾਇਆ ਉਨ੍ਹਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾਇਆ ਜਾਵੇ, ਪੰਚਾਇਤ ਸਕੱਤਰਾਂ ਦੇ ਮੁਦਿਆਂ ਤੇ ਵਿਚਾਰ ਕਰਨ ਲਈ/ ਪੂਰਾ ਕਰਨ ਲਈ ਹਰ 15 ਦਿਨ ਬਾਅਦ ਵਿਸ਼ੇਸ਼ ਤੌਰ ਤੇ ਪੰਚਾਇਤ ਸਕੱਤਰਾਂ ਵਲੋਂ ਨਿਰਧਾਰਤ ਕੀਤੀ ਕਮੇਟੀ ਨਾਲ ਮੀਟਿੰਗ ਕਰਨ ਲਈ ਇੱਕ ਡਿਪਟੀ ਡਾਇਰੈਕਟਰ ਦੀ ਪੱਕੇ ਤੌਰ ਤੇ ਡਿਊਟੀ ਲਗਾਈ ਜਾਵੇ ਤਾਂ ਕਿ ਸਮੂਹ ਪੰਚਾਇਤ ਸਕੱਤਰਾਂ ਨੂੰ ਪਤਾ ਲੱਗ ਸਕੇ ਕਿ ਉਨ੍ਹਾਂ ਦੇ ਕਿੰਨੇ ਮੁੱਦੇ ਹੱਲ ਹੋ ਚੁੱਕੇ ਹਨ ਅਤੇ ਕਿਨੇ ਵਿਚਾਰ ਅਧੀਨ ਹਨ। ਬੁਲਾਰਿਆਂ ਵੱਲੋਂ ਦੱਸਿਆ ਗਿਆ ਕਿ 20 ਸਾਲ ਤੋਂ ਸਾਡੇ ਮੁੱਦੇ ਲਟਕਦੇ ਆ ਰਿਹੇ ਹਨ ਕਿਸੇ ਵੀ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ। ਪੰਚਾਇਤ ਸਕੱਤਰ ਪੈਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਰੀੜ ਦੀ ਹੱਡੀ ਹੈ। ਪਿੰਡਾਂ ਦੇ ਵਿਕਾਸ ਕਰਵਾ ਕੇ ਸਰਕਾਰਾਂ ਬਣਦੀਆਂ ਹਨ ਪਰ ਪੰਚਾਇਤ ਸਕੱਤਰਾਂ ਨੂੰ ਅਣਗੌਲਿਆਂ ਕੀਤਾ ਜਾਂਦਾ ਹੈ। ਪਿਛਲੇ ਸਮੇਂ ਦੌਰਾਨ ਜਦੋਂ ਪੰਚਾਇਤ ਸਕੱਤਰ ਹੜਤਾਲ ਤੇ ਬੈਠੇ ਸਨ ਤਾਂ ਉਨ੍ਹਾਂ ਨੂੰ ਭਰੋਸਾ ਦੇ ਕੇ ਹੜਤਾਲ ਤੋਂ ਵਾਪਸ ਭੇਜਿਆ ਸੀ ਕਿ ਤੁਹਾਡੀਆਂ ਮੰਗਾਂ ਨੂੰ ਮੰਤਰੀ ਮੰਡਲ ਵਿਚ ਪਾਸ ਕਰਵਾਇਆ ਜਾਵੇਗਾ। ਜੇਕਰ ਸਾਡੀਆਂ ਹੱਕੀ ਮੰਗਾਂ ਨੂੰ ਜਲਦੀ ਨਾ ਮੰਨਿਆਂ ਤਾਂ ਸਮੂਹ ਪੰਚਾਇਤ ਸਕੱਤਰ ਦੁਬਾਰਾ ਹੜਤਾਲ ਤੇ ਜਾਣ ਲਈ ਮਜਬੂਰ ਹੋ ਜਾਣਗੇ। ਅੱਜ ਦੀ ਮੀਟਿੰਗ ਵਿੱਚ ਸੁਖਪਾਲ ਸਿੰਘ ਗਿੱਲ ਪ੍ਰਧਾਨ, ਚਰਨਜੀਤ ਸਿੰਘ ਜਰਨਲ ਸਕੱਤਰ, ਸ਼ਿੰਦਰਪਾਲ ਮੁੱਖ ਬੁਲਾਰਾ ਪੰਚਾਇਤ ਸਕੱਤਰ , ਭੁਪਿੰਦਰ ਸਿੰਘ ਕੈਸ਼ੀਅਰ, ਸਫਰੀ ਸਾਹਿਬ ਬੰਗਾ ਮੈਂਬਰ ਯੂਨੀਅਨ ਪੰਜਾਬ, ਦਿਲਾਵਰ ਸਿੰਘ ਬਲਾਕ ਪ੍ਰਧਾਨ, ਧਰਮਿੰਦਰ ਕੁਮਾਰ,ਸਰਿੰਦਰ ਪਾਲ, ਹਰਮਿੰਦਰ ਸਿੰਘ ਬਲਾਕ ਪ੍ਰਧਾਨ, ਚਰਨਜੀਤ ਸਿੰਘ ਬਲਾਕ ਪ੍ਰਧਾਨ ਟਾਂਡਾ, ਰਾਕੇਸ਼ ਕੁਮਾਰ ਹਾਜੀ ਪੁਰ, ਹਰਪਾਲ ਸਿੰਘ ਬਲਾਕ ਲੁਧਿਆਣਾ 2, ਹਰਜੀਤ ਸਿੰਘ ਪ੍ਰਧਾਨ ਲੁਧਿਆਣਾ, ਗੁਰਮੇਲ ਸਿੰਘ, ਬੱਗਾ ਸਿੰਘ, ਮੋਹਿਤ ਆਨੰਦ ਭੋਗਪੁਰ,ਪ੍ਰਵੀਨ ਪੂਰਬੀ ਜਲੰਧਰ, ਜੈ ਕੁਮਾਰ ਆਦਮਪੁਰ, ਰਾਜਕੁਮਾਰ ਰਈਆ, ਗੁਰਦਰਸ਼ਨ ਕਾਦੀਆਂ, ਮਲਕੀਤ ਸਿੰਘ ਰਿਟਾਇਰਡ, ਮਨਮੋਹਨ ਸਿੰਘ ਰਿਟਾਇਰਡ, ਸੰਦੀਪ ਕੁਮਾਰ, ਸੰਦੀਪ ਕੁਮਾਰ ਪ੍ਰਧਾਨ ਆਦਮਪੁਰ, ਨਿਰਵੈਲ ਪ੍ਰਧਾਨ ਤਰਸਿੱਕਾ, ਪ੍ਰਿਤਪਾਲ ਸਿੰਘ, ਸੁਖਵੀਰ ਸਿੰਘ, ਰਾਮ ਸਿੰਘ ਰਈਆ, ਗੁਰਮੁੱਖ ਸਿੰਘ ਪੰਚਾਇਤ ਅਫ਼ਸਰ ਧਾਲੀਵਾਲ, ਸੁਖਵਿੰਦਰ ਕੁਮਾਰ ਬੰਗਾ, ਸੁਖਪਾਲ ਸਨੌਰ, ਹਰੀ ਰਾਮ ਪੌੜਵਾਲ,ਆਰ ਐੱਸ ਤੇਜੀ, ਸ਼ੀਤਲ ਸਿੰਘ, ਕਰਨਜੀਤ ਸਿੰਘ, ਆਦਿ ਹਾਜ਼ਰ ਹੋਏ। ਹਰੀ ਰਾਮ ਰਿਟਾਇਰਡ ਬੈਂਕ ਮੈਨੇਜਰ ਨੇ ਸਟੇਜ ਦੀ ਸੇਵਾ ਬਾਖੂਬੀ ਨਿਭਾਈ।ਸਰਬ ਧਰਮ ਸਮਾਜ ਸਭਾ ਟਾਵਰ ਇਨਕਲੇਵਜ਼ ਨਕੋਦਰ ਰੋਡ ਜਲੰਧਰ ਵਲੋਂ ਸਮੂਹ ਪੰਚਾਇਤ ਸਕੱਤਰਾਂ ਨੂੰ ਜੀ ਆਇਆਂ ਆਖਿਆ ਅਤੇ ਉਨ੍ਹਾਂ ਦਾ ਚਰਨਜੀਤ ਸਿੰਘ ਜਰਨਲ ਸਕੱਤਰ ਵੱਲੋਂ ਧੰਨਵਾਦ ਕੀਤਾ ਗਿਆ।