ਨਗਰ ਨਿਗਮ ਦੇ ਹੱਦ ਚ ਪੈਂਦੀ 120 ਫੁੱਟੀ ਰੋਡ ਤੇ ਡੀਸੀ ਮਾਰਕੀਟ ਚ ਨਗਰ ਨਿਗਮ ਦੇ ਅਧਿਕਾਰੀਆਂ ਦੀ ਮਿਲੀ ਭਗਤ ਨਾਲ ਬਣਾਈਆਂ ਜਾ ਰਹੀਆਂ ਨਾਜਾਇਜ਼ ਦੁਕਾਨਾਂ ਇਨ੍ਹਾਂ ਨਾਜਾਇਜ਼ ਉਸਾਰੀਆਂ ਦੇ ਮਾਲਕਾਂ ਵੱਲੋਂ ਪੰਜਾਬ ਮਿਉਂਸਿਪਲ ਐਕਟ ਦੀ ਧੱਜੀਆਂ ਉਡਾ ਕੇ ਸਰਕਾਰ ਨੂੰ ਲੱਖਾਂ ਦਾ ਚੂਨਾ ਲਾਇਆ ਜਾ ਰਿਹਾ ਅਤੇ ਨਗਰ ਨਿਗਮ ਦੇ ਟਾਊਨ ਪਲੈਨਿੰਗ ਵਿਭਾਗ ਦੇ ਮੁਤਾਬਕ ਇਹ ਰਿਹਾਇਸ਼ੀ ਇਲਾਕਾ ਗਿਣਿਆ ਜਾਂਦਾ ਹੈ ਜਿੱਥੇ ਲਗਾਤਾਰ ਨਾਜਾਇਜ਼ ਦੁਕਾਨਾਂ ਦੀ ਉਸਾਰੀਆਂ ਦੇਖਣ ਨੂੰ ਮਿਲਦੀਆਂ ਹਨ ਡੀਸੀ ਮਾਰਕੀਟ ਚ ਬਣ ਰਹੀਆਂ ਨਾਜਾਇਜ਼ ਦੁਕਾਨਾਂ ਦਾ ਨਾ ਹੀ ਨਗਰ ਨਿਗਮ ਵੱਲੋਂ ਕੋਈ ਵੀ ਨਕਸ਼ਾ ਪਾਸ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਇਨ੍ਹਾਂ ਨਾਜਾਇਜ਼ ਦੁਕਾਨਾਂ ਦੇ ਮਾਲਕਾਂ ਵੱਲੋਂ ਨਕਸ਼ਾ ਪਾਸ ਕਰਵਾਇਆ ਗਿਆ ਹੈ ਡੀਸੀ ਮਾਰਕੀਟ ਵਿੱਚ ਨਾਜਾਇਜ਼ ਦੁਕਾਨਾਂ ਬਣ ਰਹੀਆਂ ਦੀ ਸ਼ਿਕਾਇਤ ਪ੍ਰਿੰਸੀਪਲ ਸੈਕਟਰੀ ਚੰਡੀਗੜ੍ਹ ਕੋਲ ਕਰ ਦਿੱਤੀ ਗਈ ਹੈ ਹੁਣ ਵੇਖਣਾ ਇਹ ਹੋਏਗਾ ਨਗਰ ਨਿਗਮ ਜਲੰਧਰ ਦੇ ਅਧਿਕਾਰੀ ਕਾਰਵਾਈ ਕਰਦੇ ਹਨ ਕਿ ਜਾਂ ਏਦਾਂ ਹੀ ਨਾਜਾਇਜ਼ ਉਸਾਰੀਆਂ ਚੱਲਦੀਆਂ ਰਹਿਣਗੀਆਂ
ਅਗਲੇ ਭਾਗ ਚ ਹੋਰ ਵੀ ਕਈ ਨਵੇਂ ਖੁਲਾਸੇ ਹੋਣਗੇ
