ਭਾਰਤੀਯ ਜਨਤਾ ਪਾਰਟੀ ਜ਼ਿਲ੍ਹਾ ਜਲੰਧਰ ਦਿਹਾਤੀ ਨੌਰਥ ਦੇ ਜ਼ਿਲਾ ਉਪ ਪ੍ਰਧਾਨ ਪਰਮਜੀਤ ਮਹਿਮੀ ਦਾ ਭਾਜਪਾ ਮੰਡਲ ਲਾਂਬੜਾ ਦੇ ਪ੍ਰਧਾਨ ਅਸ਼ੋਕ ਕੁਮਾਰ ਦੀ ਦੇਖ-ਹੇਠ ਵਿੱਚ ਪਰਮੋਦ ਕੁਮਾਰ ਗੁਪਤਾ ਦੇ ਦਫਤਰ ਵਿੱਚ ਪਹੁੰਚਣ ਤੇ ਪਰਮਜੀਤ ਮਹਿਮੀ ਦਾ ਹਾਰਾਂ ਦੇ ਨਾਲ ਮਾਣ ਸਨਮਾਨ ਕੀਤਾ ਗਿਆ ਅਤੇ ਲੱਡੂਆਂ ਦੇ ਨਾਲ ਮੂੰਹ ਮਿੱਠਾ ਕਰਵਾਇਆ ਗਿਆ। ਪ੍ਰਮੋਦ ਗੁਪਤਾ ਦੇ ਦਫਤਰ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਭਾਜਪਾ ਪੰਜਾਬ ਪ੍ਰਦੇਸ਼ ਕਾਰਜਕਾਰਨੀ ਦੇ ਮੈਂਬਰ ਅਤੇ ਵਿਧਾਨ ਸਭਾ ਲੁਧਿਆਣਾ ਸਾਊਥ ਪ੍ਰਭਾਰੀ ਚੰਦਰ ਸ਼ੇਖਰ ਚੌਹਾਨ।
ਚੌਹਾਨ ਨੇ ਕਿਹਾ ਅੱਜ ਮਾਤਾ ਰਾਣੀ ਦੇ ਨਵਰਾਤਰੇ ਦਾ ਪਹਿਲਾ ਦਿਨ ਹੈ ਅਤੇ ਅੱਜ ਦੇ ਦਿਨ 7 ਅਕਤੂਬਰ ਨੂੰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਗੁਜਰਾਤ ਦੇ ਮੁੱਖ ਮੰਤਰੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਸਨਮਾਨਿਆ ਪੱਦ ਤੇ ਸੇਵਾ ਕਰਦੇ ਹੋਏ 20 ਸਾਲ ਪੂਰੇ ਹੋਣ ਤੇ ਭਾਜਪਾ ਪੰਜਾਬ ਪ੍ਰਦੇਸ਼ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਜੀ ਅਤੇ ਪ੍ਰਦੇਸ਼ ਕਾਰਜਕਾਰਨੀ ਮੈਂਬਰ ਚੰਦਰ ਸ਼ੇਖਰ ਚੌਹਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੋਦੀ ਜੀ ਦੁਆਰਾ ਜਨਹਿੱਤ ਵਿੱਚ ਸ਼ੁਰੂ ਕੀਤੀ ਗਈ ਯੋਜਨਾਵਾਂ, ਦੇਸ਼ ਦੇ ਰਕਸ਼ ਤੰਤਰ ਨੂੰ ਮਜ਼ਬੂਤ ਕਰਨ ਦਲਿਤ ਪਿਛੜੇ ਵਰਗਾਂ ਦੇ ਉਤਥਾਂਨ ਦੇ ਲਈ ਕੀਤੇ ਗਏ ਉਪਕਾਰੋ ਵਾਹ ਉਪਲੱਬਧੀਆਂ ਦੇ ਲਈ ਮੋਦੀ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ। ਮੰਡਲ ਪ੍ਰਧਾਨ ਅਸ਼ੋਕ ਕੁਮਾਰ ਨੇ ਕਿਹਾ ਪਰਮਜੀਤ ਮਹਿਮੀ ਜ਼ਿਲ੍ਹੇ ਦੇ ਉੱਪ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਮੰਡਲ ਵਿੱਚ ਆਏ ਹਨ ਅਤੇ ਮਹਿਮੀ ਸਾਹਿਬ ਬਹੁਤ ਹੀ ਇਮਾਨਦਾਰ ਵਰਕਰ ਹਨ। ਇਹ ਹਮੇਸ਼ਾ ਲੋਕਾਂ ਦੇ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਉਨ੍ਹਾਂ ਦਾ ਸਹਿਯੋਗ ਕਰਦੇ ਹਨ। ਪਰਮਜੀਤ ਮਹਿਮੀ ਨੇ ਪ੍ਰਦੇਸ਼ ਕਾਰਜਕਾਰਨੀ ਮੈਂਬਰ ਚੰਦਰ ਸ਼ੇਖਰ ਚੌਹਾਨ , ਪਰਮੋਦ ਗੁਪਤਾ , ਮੰਡਲ ਪ੍ਰਧਾਨ ਅਸ਼ੋਕ ਕੁਮਾਰ ਅਤੇ ਉਸ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ। ਸੁਹਾਗਤ ਵਿਚ ਪਹੁੰਚੇ ਚੰਦਰ ਸ਼ੇਖਰ ਚੌਹਾਨ , ਪਰਮੋਦ ਗੁਪਤਾ , ਅਸ਼ੋਕ ਕੁਮਾਰ , ਪ੍ਰਾਣ ਨਾਥ ਮਿੱਤਲ , ਗਗਨ ਗੁਪਤਾ , ਮੰਗਤ ਰਾਮ ਬਖਸ਼ੀ , ਰੋਹਿਤ ਜੋਸ਼ੀ , ਸੋਨੂੰ ਗੁਪਤਾ , ਪੀਊਸ਼ ਗੁਪਤਾ ਅਤੇ ਹੋਰ ਵੀ ਪਾਰਟੀ ਵਰਕਰ ਹਾਜ਼ਰ ਸਨ।
