ਨਸ਼ਾ ਤਸਕਰਾਂ ਦੀ ਪਹਿਰਵਾਹੀ ਕਰਨ ਵਾਲਿਆਂ ਦੀ ਸੂਚੀ ਮੁੱਖ ਮੰਤਰੀ ਅਤੇ ਡੀ ਜੀ ਪੀ ਕੋਲ ਪਹੁੰਚੀ
Part- 4
ਜਲੰਧਰ (ਕਰਾਈਮ ਰਿਪੋਰਟਰ) ਵੈਸਟ ਹਲਕੇ ਚ ਨਸ਼ਾ ਤਸਕਰੀ ਦੇ ਧੰਧੇ ਨਾਲ ਜੁੜੇ ਸਮਗਲਰਾਂ ਦੀ ਲੜੀਵਾਰ ਹੁਣ ਪੋਲ ਖੋਲੀ ਜਾ ਰਹੀ ਹੈ ਪਰ ਖਾਖੀ ਚ ਛੁਪੀਆਂ ਕਾਲੀਆ ਭੇਡਾਂ ਨਸ਼ਾ ਤਸਕਰੀ ਦਾ ਧੰਧਾ ਕਰਨ ਵਾਲੇ ਸਮਗਲਰਾਂ ਉਤੇ ਕੋਈ ਕਾਰਵਾਈ ਨਹੀਂ ਕਰ ਰਹੀ ਸਮਗਲਰ ਹਜ਼ੇ ਵੀ ਚਿਟੇ ਅਤੇ ਨਜਾਇਜ਼ ਸ਼ਰਾਬ ਦਾ ਕਾਰੋਬਾਰ ਖੁਲੇਆਮ ਪਹਿਲੇ ਦੀ ਤਰ੍ਹਾਂ ਕਰ ਰਹੇ ਹਨ ਅਤੇ ਨੌਜਵਾਨਾਂ ਕੁੜੀਆਂ ਮੁੰਡਿਆ ਦੀ ਜਾਨਾ ਦੇ ਨਾਲ ਖੇਡ ਰਹੇ ਹਨ।ਜਾਣਕਾਰ ਸੂਤਰ ਦਸਦੇ ਹਨ ਕਿ ਭਾਰਗੋ ਕੈਂਪ ਦੇ ਚਿੱਟਾ ਸਮਗਲਰ ਮੋਲੇ ਦਾ ਰੌਲਾ ਇਨ੍ਹਾਂ ਵੱਧ ਚੁਕਾ ਹੈ ਕਿ ਸਮਗਲਰ ਹੁਣ ਕਈਆਂ ਉਤੇ ਸ਼ੱਕ ਕਰ ਰਿਹਾ ਹੈ।ਕਿ ਉਹ ਮੇਰੀਆਂ ਖਬਰਾਂ ਪ੍ਰਕਾਸ਼ਿਤ ਕਰਵਾ ਰਹੇ ਹਨ।ਮੋਲੇ ਦਾ ਕੰਮ ਭਾਰਗੋ ਕੈਂਪ ਚ ਵੱਡੇ ਪੱਧਰ ਤੇ ਚਲ ਰਿਹਾ ਹੈ।ਇਸ ਨੇ ਲੋਕਾਂ ਦੀ ਅੱਖਾਂ ਚ ਧੂੜ ਪਾਉਣ ਲਈ ਇੱਕ ਸਰਕਾਰੀ ਸੜਕ ਤੇ ਕਬਜ਼ਾ ਕਰ ਮੀਟ ਦਾ ਕਾਰੋਬਾਰ ਸ਼ੁਰੂ ਕੀਤਾ ਹੋਇਆ ਹੈ ਜਿਸਦੀ ਆੜ ਹੇਠ ਇਹ ਚਿਟੇ ਦਾ ਗੋਰਖਧੰਧਾ ਕਰ ਰਿਹਾ ਹੈ।ਜਾਣਕਾਰ ਦਸਦੇ ਹਨ ਕਿ ਇਸ ਉਤੇ ਇਕ ਵੱਡੇ ਨੇਤਾ ਦਾ ਹੱਥ ਹੋਣ ਕਾਰਨ ਇਸ ਉਪਰ ਕਾਰਵਾਈ ਨਹੀਂ ਹੋ ਰਹੀ।ਖੁਫੀਆ ਵਿਭਾਗ ਵੀ ਇਥੇ ਪੂਰੀ ਤਰਾਂ ਦੇ ਨਾਲ ਫੇਲ ਹੋ ਚੁਕਾ ਹੈ।

ਤਿਲਕ ਨਗਰ ਚ ਐਸ ਅੱਖਰ ਵਾਲਾ ਆਪਣੀ ਚਿਟੇ ਰੰਗ ਦੀ ਐਕਟਿਵਾ ਤੇ ਦੂਸਰੇ ਸੂਬਿਆਂ ਤੋਂ ਲਿਆਕੇ ਲੋਕਾਂ ਨੂੰ ਹੋਮਡਿਲੀਵਰੀ ਸ਼ਰਾਬ ਦੀ ਦੇ ਰਿਹਾ ਹੈ।ਇਸ ਦਾ ਪਰਾ ਇਕ ਧਾਰਮਿਕ ਸੰਸਥਾ ਦਾ ਪ੍ਰਧਾਨ ਵੀ ਹੈ ਜੋ 10 ਤੋਂ 15 ਪ੍ਰਤੀਸ਼ਤ ਲੋਕਾਂ ਨੂੰ ਵਿਆਜ਼ ਤੇ ਪੈਸੇ ਦਿੰਦਾ ਹੈ ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਐਸ ਅੱਖ਼ਰ ਦਾ ਭਰਾ ਪਿਛਲੇ ਦਿਨੀਂ ਵੀ ਕਾਫੀ ਚਰਚਾ ਚ ਰਿਹਾ ਸੀ ਜਿਸਦੀ ਸੂਚਨਾਂ ਸਬੰਧਿਤ ਥਾਣੇ ਨੂੰ ਵੀ ਹੈ।ਪਰ ਪੁਲਿਸ ਇਸ ਉੱਪਰ ਕਾਰਵਾਈ ਕਿਊ ਨਹੀਂ ਕਰ ਰਹੀ।ਇਸੇ ਹੀ ਮੁਹੱਲੇ ਦੇ ਨਾਲ ਲਗਦੇ ਨਿਊ ਦਸ਼ਮੇਸ਼ ਨਗਰ ਚ ਡੀ ਅੱਖਰ ਵਾਲੇ ਚਿਟੇ ਦਾ ਕਾਰੋਬਾਰ ਕਰਨ ਵਾਲੇ ਸਮਗਲਰ ਅੱਜ ਕਲ ਸਲਾਖਾਂ ਦੇ ਪਿੱਛੇ ਦਸਿਆ ਹੈ ! ਅੱਜਕੱਲ੍ਹ ਉਸ ਦਾ ਕਾਰੋਬਾਰ ਉਸਦੇ ਸਾਲੇ ਲਾਲਾ ਜੀ ਨੇ ਸਾਂਭਿਆ ਹੋਇਆ ਹੈ ਜੋ ਨਸ਼ੇੜੀਆਂ ਨੂੰ 500 ਰੂ ਤੋਂ ਲੈਕੇ 700 ਰੂ ਤੱਕ ਚਿਟੇ ਦੀ ਪੁੜੀ ਦਿੰਦਾ ਹੈ ਜੋ ਇਹ ਧੰਧਾ ਬੀਨਾ ਕਿਸੇ ਡਰ ਖੌਫ ਦੇ ਚਲ ਰਿਹਾ ਹੈ।ਇਸ ਦੇ ਤਾਏ ਦਾ ਮੁੰਡਾ ਇਕ ਹਿੰਦੂ ਨੇਤਾ ਦਾ ਸਮਰਥਕ ਹੈ।ਜੋ ਇਸ ਦੀ ਪੈਰਵਾਹੀ ਕਰਦਾ ਹੈ!ਇਸ ਦੇ ਨਾਲ ਲੱਗਦੀਆਂ ਨਿਊ ਦਸ਼ਮੇਸ਼ ਨਗਰ ਚ ਬੀ ਅੱਖਰ ਨਾਲ ਜਾਣੀ ਜਾਂਦੀ ਇੱਕ ਮਹਿਲਾ ਜੋ ਖੁੱਦ ਨੂੰ ਪ੍ਰਧਾਂਨ ਆਖਦੀ ਹੈ ਤਾਂ ਸ਼ਰਾਬ ਦਾ ਕਾਰੋਬਾਰ ਕਰਨ ਚ ਰਤਾ ਜਿਨ੍ਹਾਂ ਪਰਹੇਜ਼ ਨਹੀਂ ਕਰਦੀ ਦੂਸਰੇ ਸੂਬੇ ਤੋਂ ਲਿਆਕੇ ਇਥੇ ਇਹ ਸ਼ਰਾਬ ਦੀ ਸਪਲਾਈ ਕਰ ਰਹੀ ਹੈ। ਪੁਲਿਸ ਨੂੰ ਇਸ ਦੀ ਪੂਰੀ ਜਾਣਕਾਰੀ ਹੋਣ ਦੇ ਬਾਬਜੂਦ ਵੀ ਕੋਈ ਕਾਰਵਾਈ ਨਹੀਂ ਹੋ ਰਹੀ।ਭਾਰਗੋ ਕੈਂਪ ਚ ਐਸ ਅੱਖਰ ਵਾਲੇ ਸਮਗਲਰ ਨੇ ਪੁਲਿਸ ਪ੍ਰਸ਼ਾਸਨ ਅਤੇ ਲੋਕਾਂ ਦੀਆਂ ਅੱਖਾਂ ਚ ਧੂੜ ਪਾਉਣ ਲਈ ਇੱਕ ਦੁਕਾਨ ਖੋਲ ਰੱਖੀ ਹੈ ਤੇ ਜਿਸਦੀ ਆੜ ਹੇਠ ਇਹ ਚਿਟੇ ਅਤੇ ਜਹਿਰੀਲੀ ਸ਼ਰਾਬ ਦਾ ਕਾਰੋਬਾਰ ਬੇਧੜਕ ਕਰ ਰਿਹਾ ਹੈ।ਇਸ ਨਸ਼ਾ ਤਸਕਰ ਨੇ ਅਧਿ ਦਰਜਨ ਤੋਂ ਵੱਧ ਮਹਿੰਗੀਆਂ ਗੱਡੀਆਂ ਖਰੀਦਿਆ ਹੋਇਆ ਹਨ। ਭਾਰਗੋ ਕੈਂਪ ਅਤੇ ਦਿਓਲ ਨਗਰ ਚ ਇਸ ਨੇ ਕਰੋੜਾਂ ਦੀ ਆਪਣੀ ਪ੍ਰਾਪਰਟੀ ਬਣਾਈ ਹੋਈ ਹੈ।ਨਵੇਂ ਆਏ ਪੁਲਿਸ ਕਮਿਸ਼ਨਰ ਤੋਂ ਲੋਕਾਂ ਨੇ ਬਹੁਤ ਉਮੀਦਾਂ ਲਗਾਇਆ ਹਨ ਕਿ ਨਸ਼ਾ ਤਸਕਰਾਂ ਉਪਰ ਨਕੇਲ ਪਾਈ ਜਾਵੇਗੀ।ਇਕ ਹਫਤਾ ਬੀਤ ਚੁਕਾ ਹੈ ਪਰ ਹਜ਼ੇ ਤੱਕ ਪੁਲਿਸ ਕਮਿਸ਼ਨਰ ਦਾ ਕੋਈ ਐਕਸ਼ਨ ਨਹੀਂ ਹੋਇਆ।ਇਨ੍ਹਾਂ ਤਸਕਰਾਂ ਦੀ ਮੁੱਖ ਮੰਤਰੀ ਅਤੇ ਡੀ ਜੀ ਪੀ ਕੋਲ ਪੁਰੀ ਸੂਚੀ ਪਹੁੰਚ ਚੁੱਕੀ ਹੈ।ਇਨ੍ਹਾਂ ਤਸਕਰਾਂ ਦੀ ਪੈਰਵਾਹੀ ਕਰਨ ਵਾਲੇ ਕਥਿਕ ਨੇਤਾਵਾਂ ਦੇ ਨਾਂ ਵੀ ਪਹੁੰਚ ਚੁੱਕੇ ਹਨ ਹੁਣ ਜਲਦ ਹੀ ਇਨ੍ਹਾਂ ਉਤੇ ਵਡੀ ਕਾਰਵਾਈ ਹੋਣ ਦੇ ਆਸਾਰ ਹਨ।
ਅਗਲੇ ਭਾਗ ਵਿਚ ਬੀ ਅੱਖਰ ਨਾ ਦੀ ਪ੍ਰਧਾਨ ਕਿਵੇਂ ਦੂਸਰੇ ਸੂਬਿਆਂ ਤੋਂ ਲਿਆ ਕੇ ਸਪਲਾਈ ਕਰਦੀ ਹੈ ਸ਼ਰਾਬ ਫੋਟੋਆਂ ਰਾਹੀਂ ਪ੍ਰਕਾਸ਼ਿਤ ਕਰਾਂਗੇ