
ਹਿੰਦੂ ਨੇਤਾ ਦੀ ਸ਼ਿਕਾਇਤ ਤੇ ਹੋਏ ਸੀ ਲਾਟਰੀ ਮਾਫੀਆ ਦੀਆਂ ਦੁਕਾਨਾਂ ਦੇ ਸ਼ਟਰ ਡਾਉਣ
ਸੁਨੀਲ ਅਤੇ ਇੰਦਰ ਦਾ ਰੈਕੇਟ ਫੈਲਿਆ ਵੈਸਟ ਹਲਕੇ ਚ
ਜਲੰਧਰ (ਰੋਹਿਤ ਅਰੋੜਾ) ਸ਼ਹਿਰ ਅੰਦਰ ਸੱਤਾ ਦੀ ਸ਼ਹਿ ਤੇ ਫਰਜ਼ੀ ਸਾਫ਼ਟਵੇਅਰ ਤਿਆਰ ਕਰ ਕੰਪਿਊਟਰ ਲਾਟਰੀ ਦਾ ਗੋਰਖ ਧੰਧਾ ਦਿਨੋ ਦਿਨ ਵੱਧ ਫੁੱਲ ਰਿਹਾ ਹੈ ਜਲੰਧਰ ਵੈਸਟ ਚ ਸਟਾ ਕਿੰਗ ਸੁਨੀਲ ਅਤੇ ਇੰਦਰ ਦਾ ਮੱਕੜ ਜਾਲ ਫੈਲਿਆ ਹੋਇਆ ਹੈ।ਲੱਖਾਂ ਰੂ ਦਾ ਦੜੇ-ਸਟੇ ਦਾ ਧੰਧਾ ਇਹ ਜੈ ਵੀਰੂ ਦੀ ਜੋੜੀ ਕਰ ਰਹੀ ਹੈ।ਕੁਛ ਮਹੀਨੇ ਪਹਿਲਾਂ ਇਨ੍ਹਾਂ ਦਾ ਵਿਰੋਧ ਸ਼ਿਵ ਸੈਨਾ ਨੇਤਾ ਨੇ ਕੀਤਾ ਸੀ ਤੇ ਚੰਡੀਗੜ੍ਹ ਤੋਂ ਅਚਾਨਕ ਲਾਟਰੀ ਵਿਭਾਗ ਦੀ ਟੀਮ ਜਲੰਧਰ ਪਹੁੰਚੀ ਅਤੇ ਕਈ ਲੋਕਾਂ ਉੱਤੇ ਪਰਚੇ ਦਰਜ਼ ਕੀਤੇ ਗਏ ਪਰ ਵੈਸਟ ਹਲਕੇ ਚ ਇੱਕ ਵੀ ਦੜਾ-ਸਟਾ ਦਾ ਧੰਧਾ ਕਰਨ ਵਾਲੇ ਉਪਰ ਪਰਚਾ ਦਰਜ਼ ਨਹੀਂ ਕੀਤਾ ਗਿਆ।ਜਾਣਕਾਰ ਦਸਦੇ ਹਨ ਕਿ ਸਟਾ ਕਿੰਗ ਸੁਨੀਲ ਦੀ ਥਾਣਾ ਇੰਚਾਰਜਾਂ ਨਾਲ ਵੀ ਨੇੜਤਾ ਹੈ! ਸਟਾ ਕਿੰਗ ਸੁਨੀਲ ਅਤੇ ਇੰਦਰ ਨੇ ਇੱਕ ਕੋਠੀ ਬਸਤੀ ਦਾਨਿਸ਼ਮੰਦਾ ਚ ਲਈ ਹੋਈ ਹੈ।ਜਿਥੇ ਫਰਜ਼ੀ ਲਾਟਰੀ ਦਾ ਕਾਰੋਬਾਰ ਕਰ ਰਹੇ ਹਨ।ਸ਼ਿਵ ਸੈਂਨਾ ਹਿੰਦੂ ਨੇਤਾ ਦੇ ਵਿਰੌਧ ਤੋਂ ਬਾਦ ਪੁਲਿਸ ਨੇ ਸਾਰੀ ਲਾਟਰੀ ਦੀਆਂ ਦੁਕਾਨਾਂ ਦੇ ਸ਼ਟਰ ਡਾਉਣ ਕਰਵਾ ਦਿੱਤੇ ਸੀ।ਦੁਕਾਨਾਂ ਬੰਦ ਹੋਣ ਕਾਰਨ ਸਟੇ ਬਾਜ਼ਾਂ ਨੇ ਨਵਾਂ ਪੈਂਤੜਾ ਅਪਣਾਉਂਦੀਆਂ ਹੋਇਆ ਦੁਕਾਨਾਂ ਲਾਗੇ ਆਪਣੇ ਕਰਿੰਦੇ ਕਾਪੀ ਪੈਂਸਲ ਦੇਕੇ ਬਿਠਾਲ ਦਿੱਤੇ ਜਿਥੇ ਲੁਕਛੁਪਕੇ ਫ਼ਰਜ਼ੀ ਲਾਟਰੀ ਦਾ ਕਾਰੋਬਾਰ ਬੀਨਾ ਖੌਫ ਕਰ ਰਹੇ ਹਨ।ਜਾਣਕਾਰ ਦਸਦੇ ਹਨ ਕਿ ਦਿੱਲੀ ਦੇ ਮਟਕੇ ਦਾ ਵੀ ਕੰਮ ਸ਼ੁਰੂ ਕੀਤਾ ਹੈ ਜੋ 100 ਘਰਾਂ ਵਿੱਚੋਂ 1 ਘਰ ਮਟਕਾ ਪਾਉਣ ਵਾਲੇ ਦਾ ਹੁੰਦਾ ਹੈ ਤੇ 99 ਘਰ ਮਟਕੇ ਦੇ ਕਾਰੋਬਾਰ ਕਰਨ ਵਾਲੇ ਦੇ ਹੁੰਦੇ ਹਨ।ਹਰ ਰੋਜ਼ ਕਰੋੜਾ ਰੂ ਦੇ ਮਟਕੇ ਦਾ ਕਾਰੋਬਾਰ ਜਲੰਧਰ ਸ਼ਹਿਰ ਚ ਹੋ ਰਿਹਾ ਹੈ ਜਿਸਦੀ ਪੂਰੀ ਜਾਣਕਾਰੀ ਖਆਖੀ ਚ ਛੁਪਿਆ ਕਾਲੀਆ ਭੇਡਾਂ ਨੂੰ ਹੋਣ ਕਾਰਨ ਕੋਈ ਵੀ ਕਾਰਵਾਈ ਨਹੀਂ ਹੋ ਰਹੀ।