ਕਪੂਰਥਲਾ(Yogesh Mehta): ਪੁਲਸ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ੇ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਕਾਲਾ ਸਿੰਘਾਂ ਦੀ ਪੁਲਸ ਨੇਂ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਚੌਂਕੀ ਇੰਚਾਰਜ ਰਣਜੀਤ ਸਿੰਘ ਨੇਂ ਦੱਸਿਆ ਕਿ ਉਨ੍ਹਾਂ ਪੁਲਿਸ ਪਾਰਟੀ ਸਮੇਤ ਸੁਖਾਣੀ ਪੁਲ਼ੀ ਤੋਂ ਗਸ਼ਤ ਕਰਦੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਜੋ ਪੁਲਸ ਦੇ ਦੱਸਣ ਮੁਤਾਬਕ ਸਿਵਲ ਹਸਪਤਾਲ ਦਾ ਕੱਚਾ ਮੁਲਾਜਮ ਹੈ। ਇਸ ਮੌਕੇ ਵਿਅਕਤੀ ਨੂੰ 04 ਗ੍ਰਾਮ ਹੈਰੋਇੰਨ, 200 ਨਸ਼ੀਲੀਆਂ ਗੋਲੀਆ ਅਤੇ 8000 ਰੁਪਏ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਗਿਆ। ਪੁਲਸ ਵਲੋਂ ਦੋਸ਼ੀ ਨੂੰ ਕਾਬੂ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।