ਕਿਸੇ ਦੀ 15 ਲੱਖ ਤੇ ਕਿਸੇ ਦੀ 5 ਲੱਖ ਚ ਹੋਈ ਸੈਟਿੰਗ
ਕਿਸੇ ਨੇ ਪਾਰਕਿੰਗ ਦੇ ਨਾਂਮ ਤੇ ਕਿਸੇ ਨੇ ਜੇਲ੍ਹ ਚ ਬੰਦ ਟਰੈਵਲ ਏਜੰਟ ਦੇ ਰਿਸ਼ਤੇਦਾਰ ਕੋਲੋ ਲਏ ਮੋਟੇ ਪੈਸੇ
ਵੱਡੇ ਵੱਡੇ ਟਿੱਕੇ ਲਗਾ ਬਣਦੇ ਧਰਮ ਦੇ ਠੇਕੇਦਾਰ , ਗਰੀਬਾਂ ਨਾਲ ਹੋਏ ਧੱਕੇ ਦਾ ਉਠਾਉਂਦੇ ਨੇ ਪੂਰਾ ਫਾਇਦਾ
ਜਲੰਧਰ // () – ਗੱਲ ਖ਼ਰੀ
ਜੀ ਹਾਂ ਅਸੀਂ ਗੱਲ ਕਰਨ ਜਾ ਰਹੇ ਹਾਂ ਧਰਮ ਦੇ ਉਹਨਾਂ ਠੇਕੇਦਾਰਾਂ ਦੀ ਜੋ ਵੱਡੀਆਂ ਵੱਡੀਆਂ ਪੇਡ ਖ਼ਬਰਾਂ ਲਗਵਾ ਲੋਕਾਂ ਵਿਚ ਬਣਾਉਂਦੇ ਨੇ ਆਪਣੀ ਚੰਗੀ ਛਵੀ ਤੇ ਲੋਕ ਕਰਦੇ ਨੇ ਉਹਨਾਂ ਤੇ ਵਿਸ਼ਵਾਸ ਤੇ ਅਗਿਓ ਜਦੋ ਹੁੰਦਾ ਵਿਸ਼ਵਾਸ ਘਾਤ ਤਾਂ ਫੇਰ ਕੀ ਕਰਨ ਭੋਲੇ ਭਾਲੇ ਲੋਕ।
ਹੀ ਬਿਲਕੁੱਲ ਅਸੀਂ ਗੱਲ ਕਰਨੀ ਏ ਖ਼ਰੀ ਕਿਸੇ ਨੂੰ ਜਚੇ ਤਾਂ ਵੀ ਠੀਕ ਕਿਸੇ ਨਾ ਜਚੇ ਤਾਂ ਵੀ ਠੀਕ
ਉਹ ਧਰਮ ਦੇ ਠੇਕੇਦਾਰੋ ਬੰਦ ਕਰੋ ਸ਼ਹਿਰ ਚ ਬਲੈਕਮੇਲਿੰਗਾ, ਕਾਲੀਆਂ ਕਮਾਈਆਂ ਜੇ ਕੋਈ ਗਰੀਬ ਬੰਦਾ ਤੁਹਾਡੇ ਕੋਲ ਮੱਦਦ ਮੰਗਣ ਆ ਹੀ ਜਾਂਦਾ ਹੈ ਤਾਂ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਵੀ ਦਵਾ ਦਿਆ ਕਰੋ ਕੇ ਸਾਰੇ ਆਪਣੇ ਢਿੱਡ ਭਰਨ ਨੂੰ ਤੁਰੇ ਹੋਏ ਨੇ ।
ਮੁਆਫ਼ ਕਰਨਾ ਅਸੀਂ ਗੱਲ ਚੰਗੇ ਬੰਦਿਆਂ ਦੀ ਨਹੀਂ ਕਰ ਰਹੇ ਅਸੀਂ ਜਿਹਨਾਂ ਦੀ ਗੱਲ ਕਰ ਰਹੇ ਹਾਂ ਉਹਨਾਂ ਨੂੰ ਪਤਾ ਹੈ ਤੇ ਪ੍ਰਸ਼ਾਸਨ ਦੀ ਨੱਕ ਥੱਲੇ ਹੀ ਚੱਲ ਰਿਹਾ ਹੈ ਇਹ ਸਾਰਾ ਕੰਮ।
ਹੱਲੇ ਤਾਜ਼ਾ ਹੀ ਮਾਮਲਾ ਦੇਖਣ ਨੂੰ ਤੇ ਸੁਣਨ ਵੀ ਮਿਲਿਆ ਹੈ । ਤੁਹਾਨੂੰ ਪਤਾ ਹੀ ਹੈ ਪੁਲਿਸ ਵਲੋਂ ਪਿਛਲੇ ਦਿਨੀਂ ਕਰੀਬ 550 ਪਾਸਪੋਰਟ ਦੇ ਨਾਲ ਕੁੱਝ ਟਰੈਵਲ ਏਜੇਂਟ ਫੜੇ ਹਨ ਤੇ ਪੁਲਿਸ ਨੇ ਵਦੀਆਂ ਕੰਮ ਕਰ ਉਹਨਾਂ ਨੂੰ ਜੇਲ੍ਹ ਵੀ ਭੇਜਿਆ ਹੈ ਪਰ ਅਸੀਂ ਦੱਸ ਦਿੰਨੇ ਹਾਂ ਕਿ ਪ੍ਰਸਾਸ਼ਨ ਨੂੰ ਹੋਰ ਮਿਹਨਤ ਦੀ ਲੋੜ ਹੈ ਮਹਾਨਗਰ ਸਮੇਤ ਪੂਰੇ ਪੰਜਾਬ ਵਿਚ ਹੀ ਇਹ ਠੱਗੀ ਦਾ ਸਿਲਸਿਲਾ ਜਾਰੀ ਹੈ ਇਹ ਟਰੈਵਲ ਏਜੇਂਟਾਂ ਨੇ ਅੱਤ ਚੁੱਕੀ ਹੋਈ ਹੈ ਕੁੱਝ ਕੁ ਜੋ ਸਰਕਾਰ ਵਲੋਂ ਮਾਨਤਾ ਪ੍ਰਾਪਤ ਨੇ ਉਹ ਕੰਮ ਵੀ ਠੀਕ ਕਰਦੇ ਨੇ ਤੇ ਕਈਆਂ ਨੇ ਉਹਨਾਂ ਨੂੰ ਵੀ ਬਦਨਾਮ ਕੀਤਾ ਹੋਇਆ ਹੈ ।
ਜੀ ਹਾਂ ਅਸੀਂ ਬਿਲਕੁੱਲ ਤੁਹਾਨੂੰ ਠੀਕ ਦੱਸ ਰਹੇ ਹਾਂ ਕਿਉਂਕਿ ਹਰ 100 ਮਗਰ 90 ਟਰੈਵਲ ਏਜੰਟ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਂਦੇ ਹਨ ।
ਇਹਨਾਂ 90 ਟਰੈਵਲ ਏਜੰਟਾਂ ਨੂੰ ਕੁੱਝ ਕੁ ਧਰਮ ਦੇ ਠੇਕੇਦਾਰਾਂ ਨੇ ਗੋਦ ਵਿਚ ਲਿਆ ਹੋਇਆ ਹੈ ।
ਅਗਲੇ ਭਾਗ ਵਿਚ ਦਸਾਂਗੇ ਕਿਸ ਤਰ੍ਹਾਂ ਕਰਦੇ ਨੇ ਇਹ ਸੈਟਿੰਗਾਂ ਕਿਉਕਿ ਇਹਨਾਂ ਧਰਮ ਦੇ ਠੇਕੇਦਾਰਾਂ ਕੋਲ ਆਪਣਾ ਕੋਈ ਕੰਮਕਾਰ ਤਾਂ ਹੈ ਨਹੀਂ ਫੇਰ ਕਿਸ ਤਰ੍ਹਾਂ ਘੁੰਮਦੇ ਨੇ ਲਗਜ਼ਰੀ ਕਾਰਾ ਚ ਤੇ ਕਿਸ ਤਰ੍ਹਾਂ ਪੈਂਦੀਆਂ ਨੇ ਹੱਥਾਂ ਚ ਛੱਲੇ ਮੁੰਦੀਆਂ, ਜਲਦ ਦਸਾਂਗੇ ਕਿਸ ਤਰ੍ਹਾਂ ਕਰਦੇ ਨੂੰ ਲੋਕਾਂ ਤੇ ਪ੍ਰਸ਼ਾਸਨ ਨੂੰ ਗੁੰਮਰਾਹ।