ਮੋਹਾਲੀ (ਮਨਮੋਹਨ ਸਿੰਘ )ਪੰਚਾਇਤੀ ਰਾਜ ਪੈਨਸ਼ਨਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਮੋਹਾਲੀ ਵਿਖੇ 02 ਅਗਸਤ 2022 ਨੂੰ ਧਰਨਾ ਦਿੱਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਪੰਚਾਇਤ ਅਫ਼ਸਰ ਅਮਰੀਕ ਸਿੰਘ ਜਲਵੇੜ੍ਹਾ ਨੇ ਦੱਸਿਆ ਕਿ ਪੰਚਾਇਤ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੇ ਪੈਨਸ਼ਨਰਾਂ ਨਾਲ ਪੰਜਾਬ ਸਰਕਾਰ ਅਤੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਆ ਰਿਹਾ ਹੈ। ਪੰਜਾਬ ਸਰਕਾਰ ਦੇ ਪੈਨਸ਼ਨਰਾਂ ਵਾਲੀਆਂ ਸਹੂਲਤਾਂ ਪੰਚਾਇਤ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੇ ਪੈਨਸ਼ਨਰਾਂ ਨੂੰ ਨਹੀਂ ਦਿੱਤੀਆਂ ਜਾ ਰਹੀਆਂ, ਜਿਵੇਂ ਕਿ ਹੁਣ ਤੱਕ ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਨਾ ਕਰਨਾ, ਬੁਢਾਪਾ ਭੱਤਾ ਸਰਕਾਰੀ ਪੈਨਸ਼ਨਰਾਂ ਦੀ ਤਰਜ਼ ਤੇ ਨਾ ਦੇਣਾ, ਐਲ ਟੀ ਸੀ ਦੀ ਸਹੂਲਤ ਦਾ ਲਾਗੂ ਨਾ ਕਰਨਾ ਆਦਿ ਸਰਕਾਰੀ ਪੈਨਸ਼ਨਰਾਂ ਨੂੰ ਪੈਨਸ਼ਨ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਮਿਲ ਜਾਂਦੀ ਹੈ,ਪਰ ਸਾਨੂੰ ਅੱਜ ਵੀ ਪਿਛਲੇ ਪੰਜ ਮਹੀਨਿਆਂ ਦੀ ਪੈਨਸ਼ਨ ਨਹੀਂ ਮਿਲੀ ਹੈ। ਬੁਢਾਪਾ ਭੱਤਾ ਸਰਕਾਰੀ ਪੈਨਸ਼ਨਰਾਂ ਵਾਂਗ 75 ਸਾਲ ਤੋਂ 100 ਤੱਕ ਲਾਇਆ ਜਾਵੇ, ਛੇਵਾਂ ਪੇ ਕਮਿਸ਼ਨ ਲਾਗੂ ਕੀਤਾ ਜਾਵੇ। ਰਿਵਾਈਜ਼ ਪੈਨਸ਼ਨ 01-12-2011 ਤੋਂ ਇਨ੍ਹਾਂ ਕੇਸਾਂ ਦਾ ਨਿਪਟਾਰਾ ਕੀਤਾ ਜਾਵੇ। ਪੰਚਾਇਤੀ ਰਾਜ ਦੇ ਪੈਨਸ਼ਨਰਾਂ ਨੂੰ ਜੋਆਨਿੰਗ ਮਿਤੀ ਤੋਂ ਜਿੱਤੇ ਹੋਏ ਕੇਸਾਂ ਤੇ ਪੈਨਸ਼ਨ ਲਾਗੂ ਕਰਨ ਦੀਆਂ ਮੰਗਾਂ ਨੂੰ ਲੈ ਕੇ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਮੋਹਾਲੀ ਵਿਖੇ ਧਰਨਾ ਦਿੱਤਾ ਜਾਵੇਗਾ।
ਪੰਚਾਇਤ ਅਫ਼ਸਰ ਅਮਰੀਕ ਸਿੰਘ ਜਲਵੇੜ੍ਹਾ, ਹੁਸ਼ਿਆਰਪੁਰ।
ਫੋਨ ਨੰਬਰ 94171-74608
ਮਿਤੀ 30-07-2022
