ਪੰਜਾਬ ਚ ਭਗਵੰਤ ਮਾਨ ਦੀ ਸਰਕਾਰ ਆਉਂਦਿਆਂ ਹੀ ਨਗਰ ਨਿਗਮ ਅਧਿਕਾਰੀਆਂ ਦੇ ਤਬਾਦਲੇ ਹੋਣੇ ਸ਼ੁਰੂ ਹੋ ਗਏ ਨੇ ਪਰ ਫਿਰ ਵੀ ਜਲੰਧਰ ਵੈਸਟ ਵਿੱਚ ਕੋਈ ਵੀ ਇਸ ਦਾ ਅਸਰ ਨਜ਼ਰ ਨਹੀਂ ਆ ਰਿਹਾ ਉਸੇ ਤਰ੍ਹਾਂ ਹੀ ਧੜੱਲੇ ਨਾਲ ਨਾਜਾਇਜ਼ ਬਿਲਡਿੰਗਾਂ ਦੀਆਂ ਉਸਾਰੀਆਂ ਦਾ ਕੰਮ ਚੱਲ ਰਿਹਾ ਹੈ ਅਸੀਂ ਗੱਲ ਕਰ ਰਹੇ ਹਾਂ ਸ਼ਾਸਤਰੀ ਨਗਰ ਦੀ ਨਹਿਰ ਦੇ ਕੋਲ ਪ ਨਾਜਾਇਜ਼ ਉਸਾਰੀ ਦਾ ਕੰਮ ਚੱਲ ਰਿਹਾ ਹੈ! ਇਸ ਇਲਾਕੇ ਦੇ ਬਿਲਡਿੰਗ ਇੰਸਪੈਕਟਰ ਅਤੇ ਏ ਟੀ ਪੀ ਦੀ ਬਦੌਲਤ ਰਾਤੋ ਰਾਤ ਇੱਕ ਨਹੀਂ ਦੋ ਨਹੀਂ ਪੂਰੀਆਂ ਪੰਜ ਦੁਕਾਨਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਪਤਾ ਨਹੀਂ ਨਗਰ ਨਿਗਮ ਦੇ ਅਧਿਕਾਰੀਆਂ ਦੇ ਕੋਈ ਕਾਰਵਾਈ ਕਰਨ ਤੋਂ ਕਿਉਂ ਰੁੁਕ ਜਾਂਦੇ ਹਨ ! ਸੂਤਰ ਇਹ ਦੱਸਦੇ ਹਨ ਕਿ ਇਸ ਬਿਲਡਿੰਗ ਲਈ ਕਾਰਵਾਈ ਨਾ ਕਰਨ ਤੇ ਬਦਲੇ ਲਾਲ ਥੇੈਲੀਆ ਦਾ ਆਦਾਨ ਪ੍ਰਦਾਨ ਹੋਇਆ ਜਿਸ ਕਾਰਨ ਸ਼ਾਇਦ ਨਾਂ ਤਾਂ ਬਿਲਡਿੰਗ ਇੰਸਪੈਕਟਰ ਨਾ ਹੀ ਏਰੀਆ ਏ ਟੀ ਪੀ ਵਲੋਂ ਸ਼ਿਕਾਇਤ ਦੇ ਬਾਅਦ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ! ਨਗਰ ਨਿਗਮ ਦੇ ਅਧਿਕਾਰੀਆਂ ਦੇ ਲਾਲਚ ਕਾਰਨ ਬਿਲਡਿੰਗ ਦੇ ਮਾਲਕ ਵੱਲੋਂ ਉੱਚ ਅਧਿਕਾਰੀਆਂ ਨੂੰ ਗੁੰਮਰਾਹ ਕਰਨ ਲਈ ਇਸ ਨਾਜਾਇਜ਼ ਬਿਲਡਿੰਗ ਤੇ ਸਫ਼ੇਦੀ ਫੇਰ ਦਿੱਤੀ ਗਈ ਹੈ
ਜਦ ਵੀ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਨਾਜਾਇਜ਼ ਬਣੀ ਬਿਲਡਿੰਗ ਦੇ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਹ ਇਹ ਕਹਿ ਕੇ ਪੱਲਾ ਝਾੜ ਲੈਂਦੇ ਹਨ ਕਿ ਫਾਈਲ ਮਿਸਲ ਉੱਚ ਅਧਿਕਾਰੀਆਂ ਪਾਸ ਪੈਂਡਿੰਗ ਹੈ ਇੱਥੋਂ ਪਤਾ ਲੱਗਦਾ ਹੈ ਕਿ ਦਾਲ ਚ ਕੁੂਝ ਕਾਲਾ ਹੈ ਕਿ ਦਾਲ ਹੀ ਪੂਰੀ ਕਾਲੀ ਹੈ !
ਹੁਣ ਦੇਖਣਾ ਹੋਏਗਾ ਕਿ ਚਲਦਾ ਹੈ ਇਸ ਤੇ ਕਮਿਸ਼ਨਰ ਸਾਹਿਬ ਦਾ ਪੀਲਾ ਪੰਜਾ