ਜਨਮ ਸਰਟੀਫਿਕੇਟ ਦਾ 30 ਹਜ਼ਾਰ ਵਸੂਲਿਆ ਜਾਂਦਾ ਹੈ ਸਕੂਲ ਦੀਆਂ ਮੈਡਮਾਂ ਵੱਲੋਂ
ਜਲੰਧਰ (ਰੋਹਿਤ ਅਰੋੜਾ )ਆਮ ਆਦਮੀ ਸਰਕਾਰ ਆਉਣ ਤੋਂ ਬਾਅਦ ਪੰਜਾਬ ਦੇ ਮੁਖ ਮੰਤਰੀ ਸਰਦਾਰ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦਾ ਦਾਅਵਾ ਕੀਤਾ ਸੀ, ਪਰ ਭ੍ਰਿਸ਼ਟਾਚਾਰ ਪੰਜਾਬ ਵਿਚ ਦੁਗਣੀ ਤੇਜ਼ੀ ਨਾਲ ਵਧ ਰਿਹਾ ਹੈ, ਪਰ ਅਸੀਂ ਗੱਲ ਕਰ ਰਹੇ ਹਾਂ ਨਿੱਜੀ ਸਕੂਲ ਦੀ, ਜੋ ਕਿ ਜਲੰਧਰ ਦੇ ਬੁਲੰਦਪੁਰ ਰੋਡ ਤੋਂ ਕਾਨਪੁਰ ਰੋਡ ਨੇੜੇ ਪੈਂਦਾ ਹੈ, ਇਹ ਸਕੂਲ ਚ ਨਗਰ ਨਿਗਮ ਦੇ ਅਧਿਕਾਰੀਆਂ ਦਾ ਕੰਮ ਸਕੂਲ ਦੇ ਪ੍ਰਿੰਸੀਪਲ ਅਤੇ ਮੈਡਮ ਧੜੱਲੇ ਨਾਲ ਚਲਾ ਰਹੇ ਨੇ, ਸ਼ਿਕਾਇਤ ਕਰਤਾ ਨੇ ਦੱਸਿਆ ਕਿ ਸਕੂਲ ਵਾਲੇ ਬੱਚਿਆਂ ਦੀ ਏਡਮਿਸ਼ਨ ਕਰਨ ਲਈ ਬੱਚੇ ਕੋਲੋ ਉਨ੍ਹਾਂ ਦਾ ਜਨਮ ਸਰਟੀਫਿਕੇਟ ਮੰਗਦੇ ਹਨ, ਪਰ ਜੇ ਬੱਚੇ ਕੋਲ ਜਨਮ ਦਾ ਸਰਟੀਫਿਕੇਟ ਨਹੀਂ ਹੈ ਤਾਂ ਸਕੂਲ ਦੇ ਅਧਿਕਾਰੀ 30 ਹਜਾਰ ਚ ਜਨਮ ਦਾ ਸਰਟੀਫਿਕੇਟ ਬਨਾ ਕੇ ਦਿੰਦੇ ਹਨ, ਸ਼ਿਕਾਇਤ ਕਰਤਾ ਵਲੋਂ ਇਸ ਸਕੂਲ ਦੀ ਸ਼ਿਕਾਇਤ ਸਿੱਖਿਆ ਮੰਤਰੀ ਨੂੰ ਦਿੱਤੀ ਗਈ ਸੀ !
ਹੁਣ ਵੇਖਣਾ ਹੋਏਗਾ ਆਮ ਆਦਮੀ ਸਰਕਾਰ ਕਿੰਨੀ ਜਲਦ ਇਸ ਸਕੂਲ ਤੇ ਕਰਦੀ ਹੈ ਕਾਰਵਾਈ