ਲੋਕਾਂ ਦੀ ਜਾਨਾਂ ਨਾਲ ਕੀਤਾ ਜਾ ਰਿਹਾ ਹੈ ਖਿਲਵਾੜ
ਦਿਨੋਂ ਦਿਨ ਤਾਦਾਦ ਵਧ ਜਾ ਰਹੀ ਹੈ ਰਬੜ ਪਨੀਰ ਫੈਕਟਰੀਆਂ ਦੀ
ਜ਼ਿਲ੍ਹਾ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਉਂ ਕੀਤੀਆਂ ਹੋਈਆਂ ਨੇ ਅੱਖਾਂ ਬੰਦ
ਜਲੰਧਰ( ਰੋਹਿਤ ਅਰੋਡ਼ਾ) ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਰਬੜ ਪਨੀਰ ਬਣਾਉਣ ਵਾਲੀ ਫੈਕਟਰੀ ਦੇ ਬਾਰੇ ਜਾਗਰੂਕ ਕੀਤਾ ਜਾਏਗਾ
ਜਲੰਧਰ ਸ਼ਹਿਰ ਚ ਰਬੜ ਪਨੀਰ ਖਵਾ ਖਵਾ ਕੇ ਲੋਕਾਂ ਦੀ ਜਾਨਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਪਿਛਲੇ ਭਾਗ ਚ ਦੱਸਿਆ ਗਿਆ ਸੀ ਕਿ ਰਬੜ ਪਨੀਰ ਦੀ ਫੈਕਟਰੀ ਜਲੰਧਰ ਵੈਸਟ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਚ ਲਗਾਈ ਗਈ ਹੈ ਇਸ ਰਬੜ ਪਨੀਰ ਦੀ ਦੂਜੀ ਫੈਕਟਰੀ ਲਾਂਬੜੇ ਦੀ ਹੱਦ ਚ ਪੈਂਦੇ ਇੱਕ ਪਿੰਡ ਚ ਲਗਾਈ ਗਈ ਹੈ ਇਸ ਫੈਕਟਰੀ ਚ ਕੰਮ ਕਰਨ ਵਾਲੇ ਜਾਣਕਰ ਨੇ ਦੱਸਿਆ ਹੈ ਕਿ ਇਕ ਦਿਨ ਚ ਹਜ਼ਾਰਾਂ ਕਿੱਲੋ ਦੀ ਤਦਾਦ ਨਾਲ ਰਬੜ ਪਨੀਰ ਬਣਦਾ ਹੈ
ਜਾਣਕਾਰ ਇਹ ਵੀ ਦੱਸਦੇ ਹਨ ਕਿ ਇਸ ਰਬੜ ਪਨੀਰ 100ਕਿੱਲੋ ਤੋਂ ਲੈ ਕੇ ਡੇਢ ਸੌ ਰੁਪਏ ਕਿਲੋ ਤੱਕ ਵੇਚਿਆ ਜਾਂਦਾ ਹੈ
ਖੁਫੀਆ ਵਿਭਾਗ ਵੀ ਇਸ ਰਬੜ ਪਨੀਰ ਦੀ ਫੈਕਟਰੀ ਅੱਗੇ ਫੇਲ ਨਜ਼ਰ ਆ ਰਿਹਾ ਹੈ