ਜਲੰਧਰ (ਪਰਮਜੀਤ ਕੌਰ )ਅਵਤਾਰ ਨਗਰ ਦੇ ਰਹਿਣ ਵਾਲੇ ਸਮਾਜ ਸੇਵਕ ਤੇ ਆਰਟੀਆਈ ਕਾਰਜਕਰਤਾ ਜਤਿੰਦਰ ਕੁਮਾਰ ਸ਼ਰਮਾ ਨੂੰ ਇਕ ਵਿਦੇਸ਼ੀ ਵ੍ਹੱਟਸਐਪ ਨੰਬਰ ਤੋਂ ਕਾਲ ਕਰ ਕੇ ਦੋ ਲੱਖ ਰੁਪਿਆ ਪ੍ਰਤੀ ਮਹੀਨਾ ਦੇਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਤੇ ਹੋਰ ਡਰਾਉਣ ਧਮਕਾਉਣ ਤੇ ਗਾਲੀ ਗਲੋਚ ਸੰਬੰਧੀ ਵ੍ਹੱਟਸਐਪ ਮੋਬਾਈਲ ਰਾਹੀਂ ਫੋਨ ਆਇਆ ਜਿਸ ਸੰਬੰਧੀ ਜਤਿੰਦਰ ਕੁਮਾਰ ਸ਼ਰਮਾ ਨੇ ਡਾਇਰੈਕਟਰ ਜਨਰਲ ਆਫ ਪੁਲਸ ਪੰਜਾਬ ਅਤੇ ਜਲੰਧਰ ਪੁਲੀਸ ਕਮਿਸ਼ਨਰ ਅਤੇ ਮਾਣਯੋਗ ਪੰਜਾਬ ਪੰਜਾਬ ਐਂਡ ਹਰਿਆਣਾ ਹਾਈਕੋਰਟ ਚੀਫ਼ ਜਸਟਿਸ ਮਾਣਯੋਗ ਮੁੱਖ ਮੰਤਰੀ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਈ ਉਨ੍ਹਾਂ ਦੱਸਿਆ ਕਿ ਮੈਨੂੰ ਦਿਨਾਂ ਵਿੱਚ ਤਿੰਨ ਵਾਰ ਧਮਕੀ ਭਰੇ ਫੋਨ ਆਏ ਹਨ ਧਮਕੀ ਦੇਣ ਵਾਲਾ ਆਪਣੇ ਆਪ ਨੂੰ ਕੈਨੇਡਾ ਤੋਂ ਗੋਲਡੀ ਬਰਾੜ ਦੱਸ ਰਿਹਾ ਸੀ ਅਤੇ ਉਸ ਨੇ ਕਿਹਾ ਕਿ ਪੈਸੇ ਲੈਣ ਤੇਰੇ ਘਰ ਸਾਡੇ ਸਾਥੀ ਆਉਣਗੇ ਤੂੰ ਘਰ ਵਿੱਚ ਪੈਸੇ ਮੰਗਵਾ ਕੇ ਰੱਖੀਂ ਮੇਰੇ ਸਾਥੀ ਘਰੋਂ ਆ ਕੇ ਹੀ ਪੈਸੇ ਲੈ ਜਾਣਗੇ ਕਿਉਂਕਿ ਮੇਰੇ ਸਾਥੀ ਹਰ ਵੇਲੇ ਤੇਰੇ ਆਲੇ ਦੁਆਲੇ ਘੁੰਮਦੇ ਹਨ ਅਤੇ ਸਾਨੂੰ ਤੇਰੇ ਮਿੰਟ ਮਿੰਟ ਦੀ ਖ਼ਬਰ ਹੈ ਕਿ ਤੂੰ ਕੀ ਕਰਦਾ ਹੈ ਕਿੱਥੇ ਜਾਂਦਾ ਹਾਂ ਕਦੋਂ ਘਰ ਵਾਪਸ ਆਉਂਦਾ ਹਾਂ ਇਸ ਲਈ ਬਹੁਤੀ ਕੋਈ ਚਲਾਕੀ ਕਰਨ ਦੀ ਜ਼ਰੂਰਤ ਨਹੀਂ ਤੂੰ ਦੋ ਲੱਖ ਰੁਪਿਆ ਮੰਗਵਾ ਕੇ ਆਪਣੇ ਘਰ ਰੱਖ ਮੇਰੇ ਸਾਥੀ ਆ ਕੇ ਪੈਸੇ ਲੈ ਜਾਣਗੇ ਜੇਕਰ ਪੈਸੇ ਨਾ ਮਿਲੇ ਤਾਂ ਤੇਰਾ ਨੁਕਸਾਨ ਹੋਵੇਗਾ ਇੱਥੇ ਇਹ ਵੀ ਦੱਸਣਯੋਗ ਹੈ ਕਿ ਜਤਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਮੇਰਾ ਸਾਲ ਵੀ ਸੌ ਅਠਾਰਾਂ ਫਰਵਰੀ ਮਹੀਨੇ ਵਿਚ ਇਕ ਰੰਜਿਸ਼ਨ ਹਮਲਾ ਕਰਵਾਇਆ ਗਿਆ ਜਿਸ ਨੂੰ ਐਕਸੀਡੈਂਟ ਦਾ ਨਾਮ ਦੇ ਦਿੱਤਾ ਗਿਆ ਪਰ ਤਿੰਨ ਚਾਰ ਸਾਲ ਸਮਾਂ ਬੀਤ ਜਾਣ ਤੇ ਵੀ ਅੱਜ ਤੱਕ ਪੁਲਸ ਦੋਸ਼ੀਆਂ ਦੀ ਪਛਾਣ ਨਹੀਂ ਕਰ ਸਕੀ ਅਤੇ ਐੱਫ.ਆਈ.ਆਰ ਅੱਜ ਵੀ ਅਨਟਰੇਸ ਚੱਲ ਰਹੀ ਹੈ ਜਿਸ ਕਰਕੇ ਮੇ ਸਰੀਰਕ ਤੌਰ ਤੇ (45%)ਅਪੰਗ ਹੋ ਚੁੱਕਾ ਹਾਂ ਪਰ ਪੁਲਸ ਵੱਲੋਂ ਵਾਰ ਵਾਰ ਧਮਕੀਆਂ ਮਿਲਣ ਸਬੰਧੀ ਦਿੱਤੀਆਂ ਗਈਆਂ ਸ਼ਿਕਾਇਤਾਂ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਜੀਹਦੇ ਪੁਖਤਾ ਸਬੂਤ ਮੇਰੇ ਪਾਸ ਹਨ ਅਤੇ ਮੈਂ ਆਪ ਜੀ ਨੂੰ ਪੇਸ਼ ਵੀ ਕਰ ਰਿਹਾ ਹਾਂ ਇਸ ਮੌਕੇ ਬੋਲਦਿਆਂ ਜਤਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਜੇਕਰ ਹੁਣ ਸ਼ਿਕਾਇਤ ਦੇਣ ਤੋਂ ਬਾਅਦ ਮੇਰਾ ਜਾਂ ਮੇਰੇ ਪਰਿਵਾਰ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਨਿਰੋਲ ਜ਼ਿੰਮੇਵਾਰੀ ਸ਼ਾਸਨ ਪ੍ਰਸ਼ਾਸਨ ਪੰਜਾਬ ਸਰਕਾਰ ਅਤੇ ਸਬੰਧਤ ਪੰਜਾਬ ਪੁਲਸ ਵਿਭਾਗ ਦੀ ਹੋਵੇਗੀ ਮੇਰੀ ਕਿਸੇ ਨਾਲ ਕੋਈ ਨਿੱਜੀ ਰੰਜਿਸ਼ ਨਾਂ ਹੈ ਮੈਂ ਤਾਂ ਕੇਵਲ ਸਮਾਜ ਸੇਵਾ ਲਈ ਕੰਮ ਕਰ ਰਿਹਾ ਹਾਂ ਅਤੇ ਅੱਗੋਂ ਤੋਂ ਵੀ ਇਸੇ ਤਰ੍ਹਾਂ ਹੀ ਸਮਾਜ ਸੇਵਾ ਦੇ ਕੰਮ ਵਧ ਚੜ੍ਹ ਕੇ ਕਰਦਾ ਰਹਾਂਗਾ

Leave a Reply

Your email address will not be published.

error: Content is protected !!