ਸ਼ਾਹਕੋਟ/ਜਲੰਧਰ ( ਪਰਮਜੀਤ ਕੌਰ ) : ਸ੍ਰੀ ਸਵਪਨ ਸ਼ਰਮਾ, ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ( ਦਿਹਾਤੀ ) ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਵਿਰੁੱਧ ਵਿਸ਼ੇਸ ਮੁਹਿਮ ਚਲਾਈ ਗਈ ਤਹਿਤ, ਸ੍ਰੀ ਕੰਵਲਪ੍ਰੀਤ ਸਿੰਘ ਚਾਹਲ, ਪੀ.ਪੀ.ਐਸ, ਪੁਲਿਸ ਕਪਤਾਨ, ( ਇੰਨਵੈਸਟੀਗੇਸ਼ਨ ) ਜਲੰਧਰ ਦਿਹਾਤੀ ਅਤੇ ਸ੍ਰੀ ਜਸਬਿੰਦਰ ਸਿੰਘ, ਪੀ.ਪੀ.ਐਸ, ਉੱਪ-ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਇੰਸਪੈਕਟਰ ਹਰਦੀਪ ਸਿੰਘ ਮੁੱਖ ਅਫਸਰ ਥਾਣਾ ਸ਼ਾਹਕੋਟ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਇੱਕ ਨਸ਼ਾ ਤਸਕਰ ਪਾਸੋਂ 4 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਸਮੇਤ ਇੱਕ ਸਕੂਟਰੀ ਐਕਟਿਵਾ ਨੰਬਰ PB-08-EP-0974 ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ।

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਜਸਬਿੰਦਰ ਸਿੰਘ , ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਨੇ ਦੱਸਿਆ ਕਿ ਅੱਜ ਮਿਤੀ 18.06.2022 ਨੂੰ ਏ.ਐਸ.ਆਈ ਲਖਬੀਰ ਸਿੰਘ ਨੂੰ ਖੂਫੀਆ ਇਤਲਾਹ ਮਿਲੀ ਕਿ ਜਗੀਰ ਸਿੰਘ ਪੁੱਤਰ ਡੀਡੀ ਰਾਮ ਵਾਸੀ ਮੂਲੇਵਾਲ ਅਰਾਈਆ ਥਾਣਾ ਸ਼ਾਹਕੋਟ ਜਿਲਾ ਜਲੰਧਰ ਡੋਡੇ ਚੂਰਾ ਪੋਸਤ ਵੇਚਣ ਦਾ ਕੰਮ ਕਰਦਾ ਹੈ । ਜਿਸ ਤੇ ਜਗੀਰ ਸਿੰਘ ਉਕਤ ਤੇ ਰੇਡ ਕੀਤਾ ਗਿਆ ਜੋ ਜਗੀਰ ਸਿੰਘ ਸਕੂਟਰੀ ਐਕਟਿਵਾ ਨੰਬਰ PB-08-EP-0974 ਉਪਰ ਇੱਕ ਬੋਰਾ ਪਲਾਸਟਿਕ ਰੱਖ ਕੇ ਘਰੋਂ ਬਾਹਰ ਨਿਕਲ ਰਿਹਾ ਸੀ, ਜਿਸ ਨੂੰ ਕਾਬੂ ਕੀਤਾ ਗਿਆ ਅਤੇ ਸਕੂਟਰੀ ਪਰ ਰੱਖੇ ਬੋਰੇ ਦੀ ਤਲਾਸ਼ੀ ਕਰਨ ਤੋਂ 4 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਬ੍ਰਾਮਦ ਹੋਏ । ਜਿਸ ਤੇ ਦੋਸ਼ੀ ਦੇ ਖਿਲਾਫ ਮੁਕੱਦਮਾ ਨੰਬਰ 148 ਮਿਤੀ 18.06.2022 ਅਧ 15 ( b ) / 61 / 85 NDPS Act ਥਾਣਾ ਸ਼ਾਹਕੋਟ ਜਿਲ੍ਹਾ ਜਲੰਧਰ ਦਰਜ ਰਜਿਸਟਰ ਕਰਕੇ ਜਗੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ।

Leave a Reply

Your email address will not be published.

error: Content is protected !!