ਜਲੰਧਰ (ਰੋਹਿਤ ਅਰੋਡ਼ਾ )ਲਾਟਰੀ ਮਾਫੀਆ ਦੀ ਦੁਨੀਆਂ ਦੇ ਬਾਦਸ਼ਾਹ ਬੰਟੀ ਨੇ ਕਰੋੜਾਂ ਰੁਪਏ ਦੀ ਬੇਨਾਮੀ ਜਾਇਦਾਦ ਫ਼ਰਜ਼ੀ ਕੰਪਿਊਟਰ ਲਾਟਰੀ ਤੋਂ ਬਣਾ ਲਈ ਹੈ ਜਾਣਕਾਰ ਦੱਸਦੇ ਹਨ ਕਿ ਬੰਟੀ ਨੇ ਦੜੇ ਸੱਟੇ ਦੇ ਕੰਮ ਚੋਂ ਚੁਗਾਵਾਂ ਪਿੰਡ ਦੇ ਲਾਗੇ 120 ਮਰਲੇ ਦਾ ਪਲਾਟ ਖ਼ਰੀਦਿਆ ਹੈ ! ਇੱਥੋਂ ਤਕ ਕਿ ਬੰਟੀ ਨੇ ਜਲੰਧਰ ਵੈਸਟ ਦੇ ਇੱਕ ਪੌਸ਼ ਏਰੀਏ ਚ ਆਲੀਸ਼ਾਨ ਮਹਿਲ ਬਣਾਇਆ ਹੋਇਆ ਹੈ ਜਾਣਕਾਰ ਇਹ ਵੀ ਦੱਸਦੇ ਹਨ ਕਿ ਕੁਝ ਸਮੇਂ ਪਹਿਲੇ ਬੰਟੀ ਇਕ ਰੰਗ ਦੀ ਦੁਕਾਨ ਚਲਾਉਂਦਾ ਸੀ ਕੰਪਿਊਟਰ ਲਾਟਰੀ ਬੰਦ ਹੋਣ ਦੇ ਬਾਵਜੂਦ ਵੀ ਇਹ ਇਕ ਹਿੱਕ ਠੋਕ ਕੇ ਲਾਟਰੀ ਦਾ ਕਾਰੋਬਾਰ ਕਰ ਰਿਹਾ ਹੈ ਕੁਝ ਪੁਲਸ ਦੀਆਂ ਕਾਲੀਆਂ ਭੇਡਾਂ ਵੀ ਇਸ ਦੇ ਨਾਲ ਮਿਲੀਆਂ ਹੋਈਆਂ ਹਨ! ਹਰ ਰੋਜ਼ ਲੱਖਾਂ ਰੁਪਏ ਦਾ ਗੋਰਖ ਧੰਦਾ ਇਹ ਬੰਟੀ ਹੀ ਕਰ ਰਿਹਾ ਹੈ

ਅਗਲੇ ਭਾਗ ਵਿੱਚ ਬੰਟੀ ਦੇ ਨੈੱਟਵਰਕ ਦਾ ਖੁਲਾਸਾ ਪ੍ਰਮੁੱਖਤਾ ਦੇ ਨਾਲ ਪ੍ਰਕਾਸ਼ਤ ਕੀਤਾ ਜਾਵੇਗਾ

Leave a Reply

Your email address will not be published.

error: Content is protected !!